ਦੋਆਬਾ ਕਾਲਜ ਵਿੱਚ ਸਕਿਓਰਿਟੀ ਮਾਰਕੀਟ ਐਂਡ ਐਨਆਈਐਸਐਮ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ 

ਦੋਆਬਾ ਕਾਲਜ ਵਿੱਚ ਸਕਿਓਰਿਟੀ ਮਾਰਕੀਟ ਐਂਡ ਐਨਆਈਐਸਐਮ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ 
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਤਰੁਣ ਸ਼ਰਮਾ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ () 23 ਸਤੰਬਰ, 2026: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਿਭਾਗ ਵੱਲੋਂ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੇ ਮਾਰਗਦਰਸ਼ਨ ਵਿੱਚ ਸਕਿਓਰਿਟੀ ਮਾਰਕੀਟ ਐਂਡ ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀ ਮਾਰਕੀਟਸ— ਐਨਆਈਐਸਐਮ ਦੀ ਭੂਮਿਕਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਤਰੁਣ ਸ਼ਰਮਾ—ਸੀਨੀਅਰ ਅਸਿਸਟੈਂਟ ਐਨਆਈਐਸਐਮ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਨਰੇਸ਼ ਮਲਹੋਤਰਾ—ਵਿਭਾਗਮੁੱਖੀ ਅਤੇ ਪ੍ਰਾਧਿਆਪਕਾ ਨੇ ਕੀਤਾ । 
ਤਰੁਣ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਗਲੋਬਲਾਇਜੇਸ਼ਨ ਦੇ ਦੌਰ ਵਿੱਚ ਸੇਬੀ—ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੇ ਅੰਤਰਗਤ ਐਨਆਈਐਸਐਮ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਨਿਵੇਸ਼ਕਾਂ ਨੂੰ ਵੱਖ—ਵੱਖ ਫਾਇਨੈਸ਼ਿਅਲ ਅਤੇ ਵੇਲਥ ਮੈਨੇਜਮੈਂਟ ਨਾਲ ਸੰਬੰਧਤ ਵੱਖ—ਵੱਖ ਕੋਰਸ ਕਰਵਾਉਂਦੀ ਹੈ ਤਾਕਿ ਨਿਵੇਸ਼ਕ ਆਪਣੀ ਸਹੀ ਇਨਵੇਸਟਮੈਂਟ ਕਰ ਸਕਣ ਅਤੇ ਇਸ ਖੇਤਰ ਵਿੱਚ ਅਪਣਾ ਕਰਿਅਰ ਬਖੂਬੀ ਬਣਾ ਸਕਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਟਾੱਕ ਬ੍ਰੇਕਿੰਗ ਇਨਵੇਸਟਮੈਂਟ ਦੇ ਤਹਿਤ ਵੱਖ—ਵੱਖ ਹਾਈ ਗ੍ਰੋਥ ਕਰਿਅਰ ਦੇ ਉਪਲਬੱਧ ਮੌਕੇ ਦੇ ਬਾਰੇ ਵਿੱਚ ਜਾਣੂ ਕਰਵਾਇਆ । ਉਨ੍ਹਾਂ ਨੇ ਮਿਊਚਅਲ ਫੰਡ, ਫਾਇਨੈਸ਼ਿਅਲ ਰਿਸਰਚ, ਪੋਰਟ ਫੋਲਿਓ ਮੈਨੇਜਮੈਂਟ, ਵੈਲਥ ਮੈਨੇਜਮੈਂਟ ਐਂਡ ਰਿਸਕ ਮੈਨੇਜਮੈਂਟ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਜ ਦੇ ਪ੍ਰੋਫੈਸ਼ਨਲ ਆਧੁਨਿਕ ਪੂੰਜੀ ਬਾਜ਼ਾਰ ਦੀਆਂ ਜ਼ਰੂਰਤਾਂ ਅਨੁਸਾਰ ਵੱਖ—ਵੱਖ ਐਨਆਈਐਸਐਮ ਪ੍ਰਮਾਣੀਕਰਣਾਂ ਬਾਰੇ ਵੀ ਜ਼ਰੂਰੀ ਜਾਣਕਾਰੀ ਦਿੱਤੀ । ਸਵਾਲ—ਜਵਾਬ ਸੈਸ਼ਨ ਦੌਰਾਨ ਮੌਜੂਦ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ । ਪ੍ਰੋ. ਰਜਨੀ ਧੀਰ ਨੇ ਧੰਨਵਾਦ ਪੇਸ਼ ਕੀਤਾ ।