ਦੋਆਬਾ ਕਾਲਜ ਦੇ ਓਰਲ ਡੈਂਟਲ ਕੇਅਰ ’ਤੇ ਸੈਮੀਨਾਰ ਅਯੋਜਤ
ਜਲੰਧਰ, 30 ਅਪ੍ਰੈਲ, 2026: ਦੋਆਬਾ ਕਾਲਜ ਦੇ ਬਾਇਓਟੈਕਨੋਲੋਜੀ ਅਤੇ ਪੈਰਾਮੈਡੀਕਲ ਸਾਇੰਸ ਵਿਭਾਗ ਵੱਲੋਂ ਓਰਲ ਡੈਂਟਲ ਕੇਅਰ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਮੰਜੂ ਬਾਲਾ — ਮਸ਼ਹੂਰ ਡੈਂਟਲ ਸਰਜਨ ਬਤੌਰ ਮੁੱਖ ਬੁਲਾਰੇ ਹਾਜਰ ਹੋਏ ।
ਡਾ. ਮੰਜੂ ਬਾਲਾ ਨੇ ਹਾਜਰ ਨੂੰ ਓਰਲ ਕੈਂਸਰ ਦੇ ਲੱਛਣਾਂ ਅਤੇ ਉਸਦੇ ਇਲਾਜ ਦੇ ਲਈ ਉਪਲਬੱਧ ਆਧੁਨਿਕ ਤੌਰ ਤਰੀਕੇ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਮਨੁੱਖ ਦੇ ਜਬੜੇ ਵਿੱਚ ਹੋਣ ਵਾਲੀ ਟ੍ਰਾਈਜੇਮਿਨਲ ਨਿਊਰਾਲਿਜਯਾ ਵਰਗੇ ਗੰਭੀਰ ਦਰਦ ਦੀ ਰੋਕਥਾਮ ਅਤੇ ਉਪਲਬੱਧ ਇਲਾਜ ਦੇ ਬਾਰੇ ਵੀ ਦੱਸਿਆ । ਨਾਲ ਹੀ ਉਨ੍ਹਾਂ ਨੇ ਕਲੀਨਿਕਲ ਲੇਬ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਬਲੱਡ ਕਲੈਕਸ਼ਨ, ਮਰੀਜ ਦੀ ਨੱਸ ਨੂੰ ਪਛਾਣਨਾ, ਖ਼ੂਨ ਦੀ ਜਾਂਚ ਵਿੱਚ ਵਰਤੋ ਜਾਣ ਵਾਲੇ ਯੰਤਰ ਜਿਵੇਂ ਕਿ ਸੈਂਟਰੀਫਿਊਜ਼ ਮਸ਼ੀਨ, ਮਾਇਕ੍ਰੋਸਕੋਪ ਹੋਰ ਯੰਤਰਾਂ ਜਿਵੇਂ ਕਿ ਆਟੋਕਲੇਮ, ਇਨਕਿਊਬੇਟਰ ਅਤੇ ਸਪੈਕਟਰੋਫੋਟੋਮੀਟਰ, ਹਿਮੋਗਲੋਬਿਨਮੀਟਰ ਵਰਗੇ ਯਤਰਾਂ ਦੀ ਵੀ ਜਾਣਕਾਰੀ ਦਿੱਤੀ ਤਾਂ ਜੋ ਇਹ ਵਿਦਿਆਰਥੀ ਸੀਐਮਐਲਟੀ ਦਾ ਕੋਰਸ ਕਰਨ ਤੋਂ ਬਾਅਦ ਹਸਪਤਾਲ ਉਦਯੋਗ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਨ ।
ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਆਪਣੇ ਦੰਦਾਂ ਅਤੇ ਮਸੂੜਾਂ ਦੀ ਸਾਫ਼—ਸਫ਼ਾਈ ਰੱਖਣ ਅਤੇ ਇਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ।
ਡਾ. ਅਰਸ਼ਦੀਪ ਸਿੰਘ, ਡਾ. ਅਸ਼ਵਨੀ ਕੁਮਾਰ, ਡਾ. ਸ਼ਿਵਿਕਾ ਦੱਤਾ, ਪ੍ਰੋ. ਸਾਕਸ਼ੀ ਅਤੇ ਪ੍ਰੋ. ਸਮਾਇਲ ਨੇ ਡਾ. ਮੰਜੂ ਬਾਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਸਵਾਲ—ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਵੱਧ—ਚੜ੍ਹ ਕੇ ਭਾਗ ਲਿਆ ।

City Air News 

