ਦੋਆਬਾ ਕਾਲਜ ਵਿਖੇ ਟੀਚਰਸ ਦੇ ਲਈ ਲੈਸਨ ਪਲੈਨਸ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਟੀਚਰਸ ਦੇ ਲਈ ਲੈਸਨ ਪਲੈਨਸ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਡਾ. ਅਰਜਿੰਦਰ ਸਿੰਘ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 29 ਨਵੰਬਰ, 2021: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵਲੋਂ ਟੀਚਰਸ ਦੇ ਲਈ ਲੈਸਨ ਪਲੈਨਸ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਅਰਜਿੰਦਰ ਸਿੰਘ- ਪਿ੍ਰੰ. ਇਨੋਸੇਂਟ ਹਾਰਟ ਕਾਲਜ ਆਫ ਐਜੂਕੇਸ਼ਨ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਵਿਨਾਸ਼ ਚੰਦਰ-ਵਿਭਾਗਮੁਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਿਸੀ ਵੀ ਕਾਰਜ ਦੇ ਲਈ ਪਲੈਨਿੰਗ ਬਹੁਤ ਹੀ ਜ਼ਰੂਰੀ ਹੈ ਅਤੇ ਪ੍ਰਾਧਿਆਪਕ ਕਲਾਸ ਵਿੱਚ ਲੈਸਨ ਪਲੈਨਸ ਦੇ ਨਾਲ ਜਾਨ ਤਾਂ ਉਹ ਪ੍ਰਾਧਿਆਪਣ ਸਟੀਕਤਾ ਅਤੇ ਸੁਚਾਰੂ ਢੰਗ ਨਾਲ ਕਰ ਸਕਦਾ ਹੈ। ਉਨਾਂ ਨੇ ਕਿਹਾ ਕਿ ਬੀਏਬੀਐਡ ਅਤੇ ਬੀਐਸਸੀ ਬੀਐਡ ਦੇ ਵਿਦਿਆਰਥੀਆਂ ਦੇ ਲਈ ਉਪਰੋਕਤ ਵਰਕਸ਼ਾਪ ਬਹੁਤ ਹੀ ਮਹਤਵਪੂਰਨ ਹੈ ਤਾਕਿ ਉਹ ਉੱਤਮ ਅਧਿਆਪਕ ਬਣ ਸਕਣ। 
ਡਾ. ਅਰਜਿੰਦਰ ਸਿੰਘ ਨੇ ਲੈਸਨ ਪਲੈਨ ਦੇ ਮਹੱਤਵ ਦੇ ਬਾਰੇ ਵਿੱਚ ਦਸਦੇ ਹੋਏ ਹਰਬ੍ਰਸ਼ਿਏਨ ਅਪ੍ਰੋਚ ਆਫ ਟੀਚਿੰਗ ਪਲਾਨ ਦੇ ਬਾਰੇ ਵਿੱਚ ਦਸਿਆ ਜਿਸਦੇ ਤਹਿਤ ਆਈਸੀਟੀ ਯੁਕਤ ਕਲਾਸ ਰੂਮ ਦਾ ਇਸਤੇਮਾਲ, ਚਾਰਟਸ ਅਤੇ ਮਾਡਲਸ ਦਾ ਸਕਾਰਾਤਮਕ ਇਸਤੇਮਾਲ, ਜਨਰਲ, ਸਪੈਸਿਫਿਕ ਅਤੇ ਇੰਸਟ੍ਰਕਿਟਵ ਆਬਜੇਕਿਟਵਸ ਦੇ ਬਾਰੇ ਵਿੱਚ ਜਾਣਕਾਰੀ, ਐਂਟਰੀ ਅਤੇ ਆਉਟਗੋਇੰਗ ਬਿਹੇਵਿਅਰ, ਟਾਪਿਕ ਦਾ ਸਬਜੈਕਟ ਮੈਟਰ, ਜਨਰਲਾਈਜੇਸ਼ਨ, ਪ੍ਰੇਜੇਂਟੇਸ਼ਨ ਅਤੇ ਰਿਕੇਪਚੁਲੇਸ਼ਨ ਮਾਡਿਊਲਸ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਡਾ. ਅਵਿਨਾਸ਼ ਚੰਦਰ ਨੇ ਵੱਖ ਵੱਖ ਪ੍ਰਕਾਰ ਦੇ ਲੈਸਨ ਪਲਾਨਸ ਜਿਵੇਂ ਕਿ ਡਿਟੇਲਡ ਲੈਸਨ ਪਲੈਨਸ, ਸੈਮੀ ਡਿਟੇਲਡ ਲੈਸਨ ਪਲੈਨਸ ਅਤੇ ਲੈਸਨ ਪਲੈਨਸ ਦੇ ਵੱਖ ਵੱਖ ਪਾਰਟਸ ਦੀ ਜਾਣਕਾਰੀ ਦਿੱਤੀ। ਪ੍ਰੋ. ਪ੍ਰਵੀਣ ਕੌਰ ਨੇ ਹਾਜ਼ਿਰੀ ਦਾ ਧੰਨਵਾਦ ਕੀਤੀ।