ਦੋਆਬਾ ਕਾਲਜ ਵਿਖੇ ਜੈਂਡਰ ਇਕਵਿਟੀ ਅਤੇ ਇਕਵੈਲਿਟੀ ‘ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਗਾ ਵੱਲੋਂ ਜੈਂਡਰ ਇਕਵਿਟੀ ਅਤੇ ਇਕਵੈਲਿਟੀ ‘ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਨੁਪੂਰ ਸੰਧੂ— ਸਾਬਕਾ ਪ੍ਰਧਾਨ ਰੋਟਰੀ ਕਲੱਬ ਅਤੇ ਮੈਂਬਰ ਹੈਲਥ ਅਤੇ ਇਨੀਸ਼ੈਟਿਵ ਪ੍ਰਭਾਰੀ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਜਲੰਧਰ, 28 ਅਗਸਤ, 2023: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਗਾ ਵੱਲੋਂ ਜੈਂਡਰ ਇਕਵਿਟੀ ਅਤੇ ਇਕਵੈਲਿਟੀ ‘ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਨੁਪੂਰ ਸੰਧੂ— ਸਾਬਕਾ ਪ੍ਰਧਾਨ ਰੋਟਰੀ ਕਲੱਬ ਅਤੇ ਮੈਂਬਰ ਹੈਲਥ ਅਤੇ ਇਨੀਸ਼ੈਟਿਵ ਪ੍ਰਭਾਰੀ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜੈਂਡਰ ਇਕਵਿਟੀ ਅਤੇ ਇਕਵੈਲਿਟੀ ਨੂੰ ਕਿਸੇ ਵੀ ਕਾਰਜ ਖੇਤਰ ਵਿੱਚ ਬਣਾਉਣ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੰਤੁਲਤ ਦ੍ਰਿਸ਼ਟੀ ਰੱਖਦੇ ਹੋਏ ਪੁਰਸ਼ ਅਤੇ ਮਹਿਲਾ ਦੋਵਾਂ ਨੂੰ ਇਕੋ ਜਿਹੇ ਮੌਕੇ ਉਪਲਬੱਧ ਕਰਵਾਏ ਜਾਣ । ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ ਆਰਥਿਕ ਸਾਕਸ਼ਰਤਾ ਵੀ ਪ੍ਰਦਾਨ ਕਰਨੀ ਹੋਵੇਗੀ ਤਾਂ ਕਿ ਉਹ ਸਫਲਤਾ ਦੀ ਪੌੜ੍ਹੀਆਂ ਨੂੰ ਬਾਖੂਬੀ ਚਡ੍ਹ ਸਕਣ ।
ਨੁਪੂਰ ਸੰਧੂ ਨੇ ਜੈਂਡਰ ਇਕਵਿਟੀ ਅਤੇ ਇਕਵੈਲਿਟੀ ਦੇ ਬਾਰੇ ਵਿੱਚ ਸਮਾਜ ਤੋਂ ਵੱਖ ਵੱਖ ਉਦਾਹਰਣ ਦੇਂਦੇ ਹੋਏ ਕਿਹਾ ਕਿ ਮਹੀਲਾ ਨੂੰ ਆਪਣਾ ਅਧਿਕਾਰ ਪੂਰੇ ਦ੍ਰਿੜ ਵਿਸ਼ਵਾਸ਼ ਨਾਲ ਪ੍ਰਾਪਤ ਕਰਨ ਦਾ ਯਤਨ ਕਰਨਾ ਹੋਵੇਗਾ ਅਤੇ ਆਪਣੇ ਫੈਸਲੇ ਖੁਦ ਲੈਣ ਹੋਣਗੇ ਤਦ ਹੀ ਉਹ ਆਪਣੀ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਏ ਨਾਰੀ ਸਸ਼ਕਤੀਕਰਨ ਸਹੀ ਤਰੀਕੇ ਨਾਲ ਵੱਧ ਸਕੇਗੀ ।
ਨੁਪੂਰ ਸੰਧੂ ਨੇ ਜੈਂਡਰ ਇਕਵਿਟੀ ਅਤੇ ਇਕਵੈਲਿਟੀ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਮਹਿਲਾਵਾਂ ਦੇ ਅਣਗਿਣਤ ਉਦਾਹਰਣਾਂ ਹਨ ਜਿਨ੍ਹਾਂ ਨੇ ਸੰਸਕ੍ਰਿਤੀ ਭੇਦਭਾਵ ਹੋਣੇ ਦੇ ਬਾਵਜੂਦ ਸਖ਼ਤ ਮੇਹਨਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ।
ਪੋ੍. ਮਨਜੀਤ ਕੌਰ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਅਤੇ ਪ੍ਰੋ. ਜਸਵਿੰਦਰ ਸਿੰਘ ਨੇ ਵੋਟ ਆਫ ਥੈਂਕਸ ਕੀਤਾ ।
ਦੋਆਬਾ ਕਾਲਜ ਵਿਖੇ ਅਯੋਜਤ ਸਮਾਰੋਚ ਵਿੱਚ ਨੁਪੂਰ ਸੰਧੂ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਹਾਜਰ ਨੂੰ ਸੰਬੋਧਤ ਕਰਦੇ ਹੋਏ ।
City Air News 


