ਦੋਆਬਾ ਕਾਲਜ ਵਿਖੇ ਇਲੈਕਟ੍ਰਾਨਿਕ ਵੈਸਟ ਦੇ ਖਤਰਾਂ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਇਲੈਕਟ੍ਰਾਨਿਕ ਵੈਸਟ ਦੇ ਖਤਰਾਂ ’ਤੇ ਸੈਮੀਨਾਰ ਅਯੋਜਤ
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਅਤੇ ਪ੍ਰੋ. ਸਾਕਸ਼ੀ ਚੋਪੜਾ ਨੇ ਸ਼੍ਰੀ ਬਿਪਿਨ ਸੁਮਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

ਜਲੰਧਰ, 4 ਅਪ੍ਰੈਲ, 2024: ਦੋਆਬਾ ਕਾਲਜ ਦੇ ਐਜੂਕੇਸ਼ਨ ਅਤੇ ਪੀ.ਜੀ. ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਵੱਲੋਂ ਐਨਜੀਓ ਦੇ ਪਹਿਲ ਦੇ ਸੰਯੋਗ ਨਾਲ ਇਲੈਕਟ੍ਰਾਨਿਕ ਵੈਸਟ ’ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਬਿਪਿਨ ਸੁਮਨ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ, ਪ੍ਰੋ. ਸਾਕਸ਼ੀ ਚੋਪੜਾ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਲੈਟ੍ਰਾਨਿਕ ਵੈਸਟ ਵਾਤਾਵਰਣ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਅਤੇ ਇਸਦੇ ਨਿਵਾਰਣ ਅਤੇ ਡਿਸਪੋਜ਼ਲ ਦੇ ਤਕਨੀਕਾਂ ਦੇ ਬਾਰੇ ਵਿੱਚ ਆਮ ਜਨਤਾ ਨੂੰ ਇਸਦੀ ਜਾਣਕਾਰੀ ਪਹੁੰਚਾਣੀ ਬਹੁਤ ਹੀ ਜ਼ਰੂਰੀ ਹੋ ਗਿਆ ਹੈ ।

ਈ—ਵੈਸਟ ਨੂੰ ਜਲਾ ਕੇ ਉਸ ਵਿੱਚੋਂ ਮੁਲਵਾਨ ਵਸਤੂ ਜਿਵੇਂ ਸੋਨਾ, ਤਾਂਬਾ ਕੱਢ ਲਿਆ ਜਾਂਦਾ ਹੈ ਜਿਸ ਨਾਲ ਵਾਯੂ ਪ੍ਰਦੂਸ਼ਣ ਖਤਰਨਾਕ ਸਤਰ ਤੇ ਪਹੁੰਚ ਗਿਆ ਹੈ ।

ਬਿਪਿਨ ਸੁਮਨ ਨੇ ਇਲੈਕਟ੍ਰਾਨਿਕ ਵੈਸਟ, ਇਸ ਦੇ ਜਨਰੇਬਨ ਦੇ ਕਾਰਨ ਅਤੇ ਇਸ ਬੇਹਦ ਨੁਕਸਾਨਦੇਹੀ ਈ—ਵੈਸਟ ਤੋਂ ਨਿਕਲਣ ਵਾਲੇ ਖਤਰਨਾਕ ਤੱਤ ਜਿਵੇਂ ਮਰਕਰੀ, ਨਿਕੱਲ, ਲਿਥਿਅਮ, ਲੈਡ, ਕੈ੍ਰਡਿਅਮ, ਕ੍ਰੋਮਿਅਮ, ਕਾੱਪਰ ਆਦਿ ਤੋਂ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਖਤਰਨਾਕ ਧਾਤੂਆਂ ਦੇ ਡਿਸਪੋਜ਼ਲ ਦੇ ਤੌਰ ਤਰੀਕੇ ਵੀ ਦੱਸੇ । ਉਨ੍ਹਾਂ ਨੇ ਦੱਸਿਆ ਕਿ ਵੱਡੇ ਸ਼ਹਿਰਾਂ ਵਿੱਚ ਛੋਟੋ ਬੱਚਿਆਂ ਤੋਂ ਇਹ ਕੰਮ ਲਿਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਸਾਰੀਆਂ ਬਿਮਾਰੀਆਂ ਹੋ ਰਹੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਈ—ਵੈਸਟ ਨੂੰ ਸਾਇੰਟਿਫਿਕ ਤਰੀਕਿਆਂ ਨਾਲ ਨਿਸ਼ਪਾਦਿਤ ਕਰਨ ਦੇ ਲਈ ਬਣੀ ਹੋਈ ਕੰਪਨੀ ਨੂੰ ਹੀ ਦੇਣਾ ਚਾਹੀਦਾ ਹੈ।

 

 

ਦੋਆਬਾ ਕਾਲਜ ਵਿਖੇ ਅਯੋਜਤ ਈ—ਵੈਸਟ ’ਤੇ ਸੈਮੀਨਾਰ ਵਿੱਚ ਸ਼੍ਰੀ ਬਿਪਿਨ ਸੁਮਨ ਹਾਜਰ ਨੂੰ ਸੰਬੋਧਤ ਕਰਦੇ ਹੋਏ ।