ਦੋਆਬਾ ਕਾਲਜ ਵਿੱਚ “ਡਿਜ਼ਾਇਨ ਥਿੰਕਿੰਗ” ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ “ਡਿਜ਼ਾਇਨ ਥਿੰਕਿੰਗ” ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਆਸ਼ੁਤੋਸ਼ ਸ਼ਰਮਾ ਹਾਜਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 4 ਅਪ੍ਰੈਲ, 2026: ਦੋਆਬਾ ਕਾਲਜ ਦੇ ਬੋਟਨੀ ਵਿਭਾਗ ਵੱਲੋਂ ਕਾਲਜ ਦੇ ਇੰਸੀਟਿਯੂਸ਼ਨਲ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ “ਡਿਜ਼ਾਇਨ ਥਿੰਕਿੰਗ” ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਡਾ. ਆਸ਼ੁਤੋਸ਼ ਸ਼ਰਮਾ—ਐਗਰੀਕਲਚਰਲ ਸਾਇੰਸ ਵਿਭਾਗ ਡੀਏਵੀ ਯੂਨਿਵਰਸਿਟੀ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ । ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਕੇਸ਼ ਕੁਮਾਰ—ਬੋਟਨੀ ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਕੀਤਾ ।
ਡਾ. ਆਸ਼ੁਤੋਸ਼ ਸ਼ਰਮਾ ਨੇ ਇਹ ਸਪੱਸ਼ਟ ਕੀਤਾ ਕਿ ਇੱਕ ਪ੍ਰਭਾਵੀ ਡਿਜ਼ਾਇਨ ਹਮੇਸ਼ਾ ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਸਰੋਤਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ਅਤੇ ਲਾਗਤ ਅਤੇ ਮਿਹਨਤ ਨੂੰ ਘੱਟ ਤੋਂ ਘੱਟ ਕਰਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਸੋਚ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਜੋ ਕੋਈ ਵੀ ਚੀਜ਼ ਬਣਾਉਂਦਾ ਹੈ, ਸੋਧਦਾ ਹੈ ਜਾਂ ਸੁਧਾਰਦਾ ਹੈ ਉਹ ਅਸਲ ਵਿੱਚ ਇੱਕ ਡਿਜ਼ਾਇਨ ਚਿੰਤਕ ਹੁੰਦਾ ਹੈ । ਨਾਲ ਹੀ ਡਿਜ਼ਾਇਨ ਸੋਚ ਦੇ ਮੁੱਢਲੇ ਤੱਤਾਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਲੋਕਾਂ ਦੀਆਂ ਅਸਲ ਜ਼ਰੂਰਤਾਂ ਕੀ ਹਨ ਅਤੇ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਹੜੀ ਢੁੱਕਵੀਂ ਤਕਨਾਲੋਜੀ ਅਪਣਾਈ ਜਾਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਡਿਜ਼ਾਇਨ ਸਿਰਫ਼ ਸੁਹਜ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਸ ਵਿੱਚ ਕਾਰਜਸ਼ੀਲਤਾ ਅਤੇ ਕੁਸ਼ਲਤਾ ਵੀ ਸ਼ਾਮਲ ਹੈ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ, ਡਿਜ਼ਾਇਨ ਸੋਚ ਇੱਕ ਬਹੁਤ ਮਹੱਤਵਪੂਰ ਹੁਨਰ ਹੈ ਜੋ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਅਨੁਕੂਲਤਾ ਵਿਕਸਤ ਕਰਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਵਿਦਿਅਕ ਗਤੀਵਿਧੀਆਂ ਸਿਧਾਂਤਕ ਗਿਆਨ ਅਤੇ ਇਸਦੇ ਵਿਹਾਰਕ ਉਪਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ । 
ਪ੍ਰੋਗਰਾਮ ਦਾ ਸੰਚਾਲਨ ਵਿਦਿਆਰਥਣ ਜਾਨਵੀ ਠਾਕੁਰ ਨੇ ਕੀਤਾ ਗਿਆ । ਡਾ. ਅਸ਼ਵਨੀ ਕੁਮਾਰ—ਜੋਲੋਜੀ ਵਿਭਾਗਮੁੱਖੀ ਨੇ ਧੰਨਵਾਦ ਪ੍ਰਸਤੁੱਤ ਕੀਤਾ।