ਦੋਆਬਾ ਕਾਲਜ ਵਿਖੇ ਸੇਵ ਸਪੈਰੋਜ਼ ਪਰੋਜੇਕਟ ਸਥਾਪਤ

ਦੋਆਬਾ ਕਾਲਜ ਵਿਖੇ ਸੇਵ ਸਪੈਰੋਜ਼ ਪਰੋਜੇਕਟ ਸਥਾਪਤ
ਦੋਆਬਾ ਕਾਲਜ ਵਿੱਖੇ ਸੇਵ ਸਪੈਰੋਜ਼ ਦੀ ਸਥਾਪਨਾ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਪ੍ਰਾਧਿਆਪਕਗਣ ਅਤੇ ਵਿਦਿਆਰਥੀ। 

ਜਲੰਧਰ, 24 ਅਗਸਤ, 2022: ਦੋਆਬਾ ਕਾਲਜ ਦੇ ਐਨਜੀਓ ਦਸਤਕ ਵੇਲਫੇਅਰ ਕਾਉਂਸਿਲ- (ਪੱਕਛੀਆਂ ਦੇ ਸੰਰਕਸ਼ਨ ਦੀ ਆਗੂ ਸੰਸਥਾ) ਵਲੋਂ ਕਾਲਜ ਦੇ ਈਕੋ ਕਲੱਬ ਦੇ ਸਹਿਯੋਗ ਨਾਲ  ਕਾਲਜ ਦੇ ਬੋਟੈਨੀਕਲ ਗਾਰਡਨ ਵਿੱਚ ਸੇਵ ਸਪੈਰੋਜ਼ ਪਰੋਜੈਕਟ ਲਗਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ- ਪ੍ਰਧਾਨ ਐਨਜੀਓ ਦਸੱਤਕ, ਡਾ. ਅਸ਼ਵਨੀ ਕੁਮਾਰ ਅਤੇ ਡਾ. ਸ਼ਿਵਿਕਾ ਦੱਤਾ- ਸੰਯੋਜਕ ਈਕੋ ਕਲੱਬ, ਡਾ. ਰਾਕੇਸ਼ ਕੁਮਾਰ- ਵਿਭਾਗਮੁੱਖੀ ਬਾਟਨੀ ਅਤੇ ਬੀਐਸਸੀ ਦੇ ਵਿਦਿਆਰਥੀਆਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ 2014 ਤੋਂ ਐਨਜੀਓ ਦਸੱਤਕ ਵਲੋਂ ਕਾਲਜ ਵਿੱਚ ਮੌਜੂਦ ਵਦਿਆ ਵਾਤਾਵਰਣ ਦੇ ਸੂਚਕ ਪੰਛਿਆਂ - ਗੋਰਇਆ ਅਤੇ ਚਿੜਿਆ, ਗ੍ਰੀਨਬੀਈਟਰ, ਹੂਪੂ ਅਤੇ ਹੁੜਹੁੜ (ਪੰਜਾਬ ਦੇ ਪੂਰਵ ਰਾਜ ਪੰਛੀ), ਡ੍ਰਾਂਗੋਂ, ਬਆ ਪੰਛੀ ਅਤੇ ਬਿਜ਼ੜਾ ਆਦਿ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਰਜ ਕਰ ਰਹੀ ਹੈ। ਇਸਦੇ ਅੰਤਰਗਤ ਹੀ ਕਾਲਜ ਵਿੱਚ ਸੇਵ ਸਪੈਰੋਜ਼ ਪਰੋਜੈਕਟ ਦੇ ਤਹਿਤ ਘਰੈਲੂ ਚਿੜਿਆ ਅਤੇ ਗੋਰਇਆ ਦੇ ਲਈ ਵਾਟਰ ਅਤੇ ਟ੍ਰਮਾਈਟ ਪਰੂਫ ਲਕੜੀ ਦੇ ਵਿਸ਼ੇਸ਼ ਘੋਂਸਲਿਆਂ ਦੀ ਸਥਾਪਨਾ ਕੀਤੀ ਗਈ ਹੈ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕੀ ਈਕੋ ਕਲੱਬ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਐਨਜੀਓ ਦਸੱਤਕ ਦੇ ਵੱਲੋਂ 15 ਦਿਵਸ ਦੇ ਵਿਸ਼ੇਸ਼ ਬਰਡ ਵਾਚਿੰਗ ਟੈਕਨੀਕਸ ਤੇ ਸ਼ਾਰਟ ਟਰਮ ਕੋਰਸ ਕਰਵਾਇਆ ਜਾਵੇਗਾ। 
ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਪੰਛੀ ਗੋਰਇਆ ਅਤੇ ਚਿੜਿਆ ਦੀ ਮਹੱਤਾ ਦੇ ਬਾਰੇ ਵਿੱਚ ਦਸਦੇ  ਹੋਏ ਕਿਹਾ ਕਿ ਭੂਚਾਲ ਆਉਣ ਤੋਂ ਪਹਿਲਾਂ ਸੂਚਨਾ ਜਿਆਦਾ ਚਹ ਚਹਾ ਕੇ ਦਿੰਦੇ ਹਨ ਜਿੱਸ ਕਾਰਨ ਪੰਛੀ ਵਿਗਿਆਨੀ ਇਸ ਨੂੰ ਵਦਿਆ ਵਾਤਾਵਰਣ ਦਾ ਸੂਚਕ ਮੰਣਦੇ ਹਨ। ਪ੍ਰੋ. ਚਾਹਲ ਨੇ ਕਿਹਾ ਕਿ ਜਿਨਾਂ ਇਲਾਕਿਆਂ ਵਿੱਚ ਚਿੜਿਆ ਆਪਣੇ ਘੋਂਸਲੇ ਬਣਾਉਂਦੀ ਹੈ ਉਹ ਇਲਾਕੇ ਮੋਬਾਇਲ ਟਾਵਰਾਂ ਦੀ ਇਲੇਕਟ੍ਰੋਮੇਗਨੇਟਿਕ ਰੇਡਿਏਸ਼ਨ ਤੋਂ ਰਹਿਤ ਹੁੰਦੇ ਹਨ। ਇਸ ਲਈ ਪੁਰਾਣੇ ਸਮੇਂ ਤੇ ਜਦੋਂ ਮੋਬਾਇਲ ਫੋਨ ਨਹੀਂ ਹੁੰਦੇ ਸਨ ਤਾਂ ਪੰਜਾਬ ਨੂੰ ਚਿੜਿਆਂ ਦਾ ਚੰਬਾ ਕਿਹਾ ਜਾਂਦਾ ਸੀ।