ਦੋਆਬਾ ਕਾਲਜ ਵਿੱਚ ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ‘ਰਨ ਫਾਰ ਵਾਰੀਅਰਜ਼’ ਦਾ ਅਯੋਜਨ
ਜਲੰਧਰ, 25 ਜੁਲਾਈ, 2026: ਦੋਆਬਾ ਕਾਲਜ ਵਿੱਚ ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ਭਾਰਤੀ ਫੌਜ਼ ਦੇ ਬਹਾਦਰ ਸੈਨਿਕਾਂ ਦੇ ਅਜਿੱਤ ਸਾਹਸ, ਬਹਾਦਰੀ ਅਤੇ ਸਰਵਉੱਚ ਬਲੀਦਾਨ ਨੂੰ ਸ਼ਰਧਾਂਜਲੀ ਦੇਣ ਲਈ ‘ਰਨ ਫਾਰ ਵਾਰੀਅਰਜ਼’ ਦਾ ਅਯੋਜਨ ਕੀਤਾ ਗਿਆ ।
ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਓਪਨ ਏਅਰ ਥਿਅੇਟਰ ਨਾਲ ਹੋਈ । ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਤ ਕਰਦੇ ਹੋਏ ਕਾਰਗਿਲ ਯੁੱਧ ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਦਿਖਾਈ ਗਈ ਬੇਮਿਸਾਲ ਬਹਾਦਰੀ, ਅਟੁੱਟ ਹਿੰਮਤ ਅਤੇ ਰਾਸ਼ਟਰ ਪ੍ਰਤੀ ਸੇਵਾ ਦੀ ਭਾਵਨਾ ਨੂੰ ਯਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਹਰੇਕ ਨਾਗਰਿਕ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਫਰਜ਼ ਇਮਾਨਦਾਰੀ, ਸਮਰਪਣ ਅਤੇ ਰਾਸ਼ਟਰੀ ਹਿੱਤ ਨੂੰ ਸਰਵਉੱਚ ਰੱਖਦਿਆਂ ਨਿਭਾਉਣੇ ਚਾਹੀਦੇ ਹਨ।
ਇਸ ਮੌਕੇ ’ਤੇ 200 ਤੋਂ ਵੱਧ ਭਾਗੀਦਾਰਾਂ ਨੇ ਪੂਰੇ ਉਤਸ਼ਾਹ ਨਾਲ 2 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਐਨਸੀਸੀ ਕੈਡੇਟ, ਐਨਐਸਐਸ ਵਲੰਟੀਅਰ, ਅਧਿਆਪਕ ਅਤੇ ਗੈਰ—ਅਧਿਆਪਕ ਸਟਾਫ਼ ਸ਼ਾਮਲ ਸਨ । ਇਸ ਦੌੜ ਰਾਹੀਂ ਲੋਕਾਂ ਨੂੰ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਸਵੈਮਾਣ ਦਾ ਸੰਦੇਸ਼ ਦਿੱਤਾ ਗਿਆ ।
ਦੌੜ ਤੋਂ ਬਾਅਦ, ਸਾਰੇ ਭਾਗੀਦਾਰ ਦੋਆਬਾ ਚੌਕ ਵਿਖੇ ਸ਼ਹੀਦ ਨਸਤਿੰਦਰ ਪਾਲ ਸਿੰਘ ਦੇ ਬੁੱਤ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਫੁੱਲ ਭੇਟ ਕੀਤੇ ਅਤੇ ਬਹਾਦਰ ਸ਼ਹੀਦ ਨੂੰ ਦਿਲੋ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸਾਰੇ ਬਹਾਦਰ ਸੈਨਿਕਾਂ ਦਾ ਧੰਨਵਾਦ ਕੀਤਾ।
ਇਹ ਸਮਾਗਮ ਦੇਸ਼ ਭਗਤੀ, ਰਾਸ਼ਟਰੀ ਚੇਤਨਾ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਸੀ ।
City Air News 

