ਦੋਆਬਾ ਕਾਲਜ ਦੀ ਰਿਯਾ ਬੀਐਸਸੀ ਆਈ.ਟੀ ਸਮੈਸਟਰ—1 ਜੀਐਨਡੀਯੂ ਵਿੱਚ ਰਹੀ ਪਹਿਲੇ ਸਥਾਨ ’ਤੇ

ਦੋਆਬਾ ਕਾਲਜ ਦੀ ਰਿਯਾ ਬੀਐਸਸੀ ਆਈ.ਟੀ ਸਮੈਸਟਰ—1 ਜੀਐਨਡੀਯੂ ਵਿੱਚ ਰਹੀ ਪਹਿਲੇ ਸਥਾਨ ’ਤੇ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਨਵੀਨ ਜੋਸ਼ੀ ਹੋਣਹਾਰ ਵਿਦਿਆਰਥਣ ਰਿਯਾ ਨੂੰ ਸਨਮਾਨਿਤ ਕਰਦੇ ਹੋਏ।

ਜਲੰਧਰ, 10 ਜੂਨ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਬੀਐਸਸੀ ਆਈਟੀ ਸਮੈਸਟਰ—1 ਦੀ ਵਿਦਿਆਰਥਣ ਰਿਯਾ ਨੇ 8.18 ਸੀਜੀਪੀਏ ਪ੍ਰਾਪਤ ਕਰ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਯੂਨਿਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਆਪਣੇ ਕਾਲਜ, ਪ੍ਰਾਧਿਆਪਕ ਅਤੇ ਮਾਤਾ—ਪਿਤਾ ਦਾ ਨਾਮ ਰੋਸ਼ਨ ਕੀਤਾ । 

ਵਿਦਿਆਰਥਣ ਰਿਯਾ ਨੇ ਕਿਹਾ ਕਿ ਕੰਪਿਊਟਰ ਸਾਇੰਸ ਐਂਡ ਆਈਟੀ ਵਿਭਾਗ ਵੱਲੋਂ ਕਾਲਜ ਦੀ ਵੇਬਸਾਇਟ ’ਤੇ ਈ—ਕੰਟੈਂਟ ਸੈਂਟਰ ਵਿੱਚ ਮੁਹੱਈਆ ਕਰਵਾਈ ਗਈ ਵਧੀਆ ਸਟੱਡੀ ਮਟੀਰੀਅਲ ਅਤੇ ਪ੍ਰਾਧਿਆਪਕਾਂ ਵੱਲੋਂ ਸਮੇਂ—ਸਮੇਂ ਤੇ ਦਿੱਤੇ ਗਏ ਸ਼ਾਨਦਾਰ ਮਾਰਗ ਦਰਸ਼ਨ  ਕਰਕੇ ਹੀ ਉਸਦਾ ਯੂਨਿਵਰਸਟਿੀ ਵਿੱਚ ਪਹਿਲਾ ਸਥਾਨ ਆਇਆ ਹੈ । 

ਡਾ. ਭੰਡਾਰੀ ਨੇ ਕਿਹਾ ਕਿ ਅੱਜ ਦੇ ਆਧੁਨਿਕ ਡਿਜੀਟਲ ਮਟੀਰਿਅਲ ਅਤੇ ਆਈਈ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਦੇ ਲਰਨਿੰਗ ਸਕਿਲ ਸਿਖਾਉਣ ਦੇ ਕਾਰਨ ਹੀ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰ ਪਾ ਰਹੇ ਹਨ । 

ਪ੍ਰਿੰ. ਡਾ. ਪ੍ਰਦੀਪ ਭੰਡਾਾਰੀ, ਪ੍ਰੋ. ਨਵੀਨ ਜੋਸ਼ੀ—ਵਿਭਾਗਮੁੱਖੀ ਅਤੇ ਪ੍ਰੋ. ਸਾਕਸ਼ੀ ਨੇ ਰਿਯਾ ਨੂੰ ਇਸ ਉਪਲਬੱਧੀ ਦੇ ਲਈ ਕਾਲਜ ਵਿੱਚ ਸਮਾਨਿਤ ਕੀਤਾ ਅਤੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਪ੍ਰਾਧਿਆਪਕਾਂ ਅਤੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।