ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ ਡਾ. ਸ ਸ ਜੌਹਲ ਤੇ ਹੋਰਨਾਂ ਵੱਲੋਂ ਲੋਕ ਅਰਪਣ

ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ ਡਾ. ਸ ਸ ਜੌਹਲ ਤੇ ਹੋਰਨਾਂ ਵੱਲੋਂ ਲੋਕ ਅਰਪਣ

ਲੁਧਿਆਣਾ , 1 ਅਕਤੂਬਰ, 2026: ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸ੍ਰੀ ਜਤਿੰਦਰ ਪੰਨੂੰ ਦੀ ਵੱਡ ਆਕਾਰੀ ਖੋਜ ਪੁਸਤਕ ਕਿਤਾਬ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਡਾ. ਸ ਸ ਜੌਹਲ ਤੇ ਹੋਰ  ਸਿਰਕੱਢ ਹਸਤੀਆਂ ਵੱਲੋਂ ਵੱਲੋਂ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਪਦਮ ਭੂਸ਼ਨ ਡਾ. ਸ.ਸ. ਜੌਹਲ ਨੇ ਕੀਤੀ।
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿਤਾਬ ਲੋਕ ਅਰਪਣ ਕਰਨ ਤੋਂ ਪਹਿਲਾਂ ਕਿਤਾਬ ਪੜ੍ਹੀ ਹੋਈ ਜਾਂ ਲੇਖਕ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ। ਅਸੀਂ ਲੇਖਕ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਤੇ ਪੜ੍ਹਿਆ ਹੋਇਆ ਵੀ ਹੈ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਜਤਿੰਦਰ ਪੰਨੂੰ ਉੱਘੇ ਪੱਤਰਕਾਰ ਹੀ ਨਹੀਂ ਖੋਜੀ ਲੇਖਕ ਵੀ ਹਨ।
ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਤਿੰਦਰ ਪੰਨੂੰ ਅਤੇ ਕਿਤਾਬ ਬਾਰੇ ਕਿਹਾ ਇਹ ਵੱਡ ਆਕਾਰੀ ਕਿਤਾਬ ਹੀ ਨਹੀਂ ਸਗੋਂ ਇਕ ਵਡਮੁੱਲਾ ਹਵਾਲਾ-ਦਸਤਾਵੇਜ਼ ਹੈ ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਲੋਕਤੰਤਰੀ ਨਿਜ਼ਾਮ ਦੀਆਂ ਉੱਚ ਸ਼ਖ਼ਸੀਅਤਾਂ ਦਾ ਇਤਿਹਾਸ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਆਧਾਰ ਭੂਮੀ ਹੈ। ਇਸ ਤੋਂ ਅੱਗੇ ਤੁਰਨਾ ਯੂਨੀਵਰਸਿਟੀਆਂ ਦੇ ਸਮਾਜ ਸ਼ਾਸਤਰੀਆਂ, ਯੋਜਨਾਕਾਰਾਂ ਤੇ ਰਾਜਨੀਤੀ ਸ਼ਾਸਤਰੀਆਂ ਕੰਮ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸ. ਸ. ਜੌਹਲ ਹੋਰਾਂ ਨੇ ਕਿਹਾ ਕਿ ਜਤਿੰਦਰ ਪੰਨੂੰ ਨੇ ਅਜੇ ਤਾਂ ਇਸ ਕਿਤਾਬ ਵਿਚ ਸੰਖੇਪ ਸਾਰ ਹੀ ਲਿਖਿਆ ਹੈ। ਜੇ ਘਟਨਾਵਾਂ ਤੇ ਵਿਅਕਤੀਆਂ ਨੂੰ ਵਿਸਥਾਰ ਦਿੱਤਾ ਹੁੰਦਾ ਤਾਂ ਇਸ ਕਿਤਾਬ ਦਾ ਆਕਾਰ ਬਹੁਤ ਵੱਡਾ ਹੋਣਾ ਸੀ। ਇਸ ਕਿਤਾਬ ਵਿਚੋਂ ਆਮ ਲੋਕਾਂ ਅਤੇ ਸਰਕਾਰੀ ਅਫ਼ਸਰਾਂ ਨੂੰ ਭਰਪੂਰ ਜਾਣਕਾਰੀ ਮਿਲੇਗੀ।
ਕਿਤਾਬ ਦੇ ਲੇਖਕ ਜਤਿੰਦਰ ਪੰਨੂੰ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਪੱਤਰਕਾਰ ਬਣਾਂਗਾ। ਇਸ ਕਿਤਾਬ ਨੂੰ ਲਿਖਣ ਦਾ ਕਾਰਨ ਵੀ ਇਹ ਹੈ ਕਿ ਅਸੀਂ ਪੰਜਾਬੀ ਆਪਣਾ ਲੋਕਤੰਤਰੀ ਪਿਛੋਕੜ ਭੁੱਲਦੇ ਜਾਂਦੇ ਹਾਂ।
ਪਹਿਲਾਂ ਐਮ.ਐਲ.ਏ., ਐਮ.ਪੀ. ਕੌਣ ਸੀ। ਅਗਲਾ ਆਉਣ ਤੋਂ ਪਹਿਲਾ ਕੌਣ ਸੀ ਪਿਛਲਾ ਭੁੱਲ ਜਾਂਦੇ ਹਾਂ। ਇਥੋਂ ਤੱਕ ਕਿ ਸਰਕਾਰੀ ਰਿਕਾਰਡਾਂ ਵਿਚ ਵੀ ਬੇਅੰਤ ਊਣਤਾਈਆਂ ਤੇ ਗਲਤ ਇੰਦਰਾਜ ਮਿਲਦੇ ਹਨ। ਪਹਿਲੀ ਕੀਤੀ ਇੰਦਰਾਜ ਗਲਤੀ ਨੂੰ ਲਗਾਤਾਰ ਮੁੜ ਮੁੜ ਦੁਹਰਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਜਿੱਤੀ ਉਸ ਦੀ ਪਤਨੀ ਸਰਦਾਰਨੀ ਰਾਮ ਕੌਰ ਦਾ ਨਾਮ ਕਿਤੇ ਵੀ ਦਰਜ ਨਹੀਂ।
ਅੰਤ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸੀਨੀਅਰ ਮੀਤ ਪ੍ਰਧਾਨ ਸਰਦਾਰਨੀ ਇੰਦਰਜੀਤ ਪਾਲ ਕੌਰ ਭਿੰਡਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਜਨਾਬ  ਪਰਾਇਮ ਏਸ਼ੀਆ ਟੀ ਵੀ ਚੈਨਲ ਕੈਨੇਡਾ ਦੇ ਸੀ ਈ ਓ ਅਮਨ ਖਟਕੜ, ਖ਼ਾਲਿਦ ਹੁਸੈਨ, ਨਾਵਲਕਾਰ ਬਲਬੀਰ ਪਰਵਾਨਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ.ਨਿਰਮਲ ਜੌੜਾ, ਡਾ. ਜਗਵਿੰਦਰ  ਜੋਧਾ, ਗੁਰਪ੍ਰੀਤ ਸਿੰਘ ਤੂਰ, ਕੇ. ਸਾਧੂ ਸਿੰਘ, ਪ੍ਰਿੰਸੀਪਲ  ਕ੍ਰਿਸ਼ਨ  ਸਿੰਘ, ਡਾ. ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਬ੍ਰਿਜ ਭੂਸ਼ਨ ਗੋਇਲ,ਰਾਜਦੀਪ ਸਿੰਘ ਤੂਰ, ਬਰਜਿੰਦਰ ਕੌਰ ਬਿਸਰਾਓ, ਸੁਰਿੰਦਰ ਦੀਪ, ਹਰਵਿੰਦਰ ਥਰੀਕੇ, ਮਲਕੀਅਤ ਸਿੰਘ ਔਲਖ,ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਹਰੀਸ਼ ਮੋਦਗਿੱਲ, ਵਿਜੇ, ਅਸ਼ਵਨੀ ਜੇਤਲੀ ਪ੍ਰੇਮ,ਡਾ. ਤਰਲੋਚਨ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਦੁਲਚਾ ਸਿੰਘ ਬਰਾੜ ਸਮੇਤ ਕਾਫ਼ੀ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।