ਦੁਆਬਾ ਕਾਲਜ ਦੇ ਐਨਸੀਸੀ ਕੈਡੇਟਾਂ ਦੀ ਆਰਮੀ ਵਿੱਚ ਭਰਤੀ

ਦੁਆਬਾ ਕਾਲਜ ਦੇ ਐਨਸੀਸੀ ਕੈਡੇਟਾਂ ਦੀ ਆਰਮੀ ਵਿੱਚ ਭਰਤੀ
ਦੁਆਬਾ ਕਾਲਜ ਦੇ ਐਨਸੀਸੀ ਕੈਡਟਸ ਅਰਜੁਣ, ਪ੍ਰਦੀਪ ਅਤੇ ਕਿਸਮਤ।

ਜਲੰਧਰ: ਦੁਆਬਾ ਕਾਲਜ ਦੇ ਐਨਸੀਸੀ ਯੁਨਿਟ ਦੇ ਇੰਚਾਰਜ ਏਐਨਓ ਲੈਫਟੀਨੇਂਟ ਪ੍ਰੋ. ਰਾਹੁਲ ਭਾਰਦਵਾਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਐਨਸੀਸੀ ਦੇ ਆਰਮੀ ਵਿੰਗ ਦੇ ਕੈਡੇਟਾਂ ਅਰਜੁਣ ਸਿੰਘ ਦੀ ਆਸਾਮ ਰਾਈਫਲ ਵਿੱਚ ਬਤੌਰ ਹਵਲਦਾਰ (ਕਲਰਕ), ਪ੍ਰਦੀਪ ਪਾਲ ਦੀ ਮਿਲਟਰੀ ਪੁਲਿਸ ਵਿੱਚ ਲਾਂਸਨਾਯਕ ਅਤੇ ਕਿਸਮਤ ਤਿਵਾਰੀ ਦੀ ਆਰਟੀਲੇਰੀ ਵਿੱਚ ਟੈਕਨੀਕਲ ਅਸਿਸਟੇਂਟ ਦੀ ਰਕਰੂਟਮੇਂਟ ਹੋਈ ਹੈ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਵਿੱਚ ਐਨਸੀਸੀ ਯੁਨਿਟ ਇੰਚਾਰਜ ਅਤੇ ਇਨਾਂ ਕੈਡੇਟਾਂ ਨੂੰ ਇਸ ਉਪਲਬਧੀ ਦੀ ਵਧਾਈ ਦਿੰਦਿਆ ਹੋਇਆ ਕਿਹਾ ਕਿ ਕਾਲਜ ਦਾ ਐਨਸੀਸੀ ਯੁਨਿਟ ਕੈਡੇਟਸ ਨੂੰ ਸਮੇਂ ਸਮੇਂ ਤੇ ਐਨਸੀਸੀ ਦੇ ਬੀ ਅਤੇ ਸੀ ਸਰਟੀਫਿਕੇਟ ਦੀ ਪਰਿਖਿਆਵਾਂ ਦੀ ਤਿਆਰੀ ਕਰਵਾਉਂਦਾ ਰਹੇਗਾ ਜਿਸ ਰਾਹੀਂ ਐਨਸੀਸੀ ਕੈਡੇਟਾਂ ਨੂੰ ਭਾਰਤੀ ਸੇਨਾ ਵਿੱਚ ਰਕਰੂਟਮੇਂਟ ਮਿਲਦੀ ਰਹੇਗੀ ਜੋਕਿ ਬੜੇ ਫ਼ਕਰ ਦੀ ਗਲ ਹੈ।