ਦੋਆਬਾ ਕਾਲਜ ਵਿੱਚ ਫੋਟੋਗ੍ਰਾਫੀ ਐਗਜੀਬਿਸ਼ਨ ਅਯੋਜਤ 

ਦੋਆਬਾ ਕਾਲਜ ਵਿੱਚ ਫੋਟੋਗ੍ਰਾਫੀ ਐਗਜੀਬਿਸ਼ਨ ਅਯੋਜਤ 
ਦੋਆਬਾ ਕਾਲਜ ਵਿੱਚ ਅਯੋਜਤ ਫੋਟੋਗ੍ਰਾਫੀ ਐਗਜੀਬਿਸ਼ਨ ਵਿੱਚ ਤਸਵੀਰਾਂ ਦੇਖਦੇ ਹੋਏ ਵਿਦਿਆਰਥੀ ।

ਜਲੰਧਰ, 18 ਸਤੰਬਰ, 2026: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਦੁਆਰਾ ਨੌਜਵਾਨਾਂ ਰਾਹੀਂ ਭਵਿੱਖ ਦੀ ਸਰੰਚਨਾ ਵਿਸ਼ੇ ’ਤੇ ਫੋਟੋਗ੍ਰਾਫੀ ਐਗਜੀਬਿਸ਼ਨ ਦਾ ਅਯੋਜਨ ਕੀਤਾ ਗਿਆ । ਇਸ ਫੋਟੋਗ੍ਰਾਫੀ ਐਗਜੀਬਿਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਖਿੱਚੀ ਗਈਆਂ ਤਕਰੀਬਨ 500 ਤਸਵੀਰਾਂ ਦੀ ਐਂਟਰੀਆਂ ਪ੍ਰਾਪਤ ਹੋਈ । ਜਿਸ ਵਿੱਚ 160 ਵੱਧੀਆਂ ਤਸਵੀਰਾਂ ਨੂੰ ਸ਼ਾਰਟਲਿਸਟ ਕਰਨ ਤੋਂ ਬਾਅਦ ਐਗਜੀਬਿਸ਼ਨ ਵਿੱਚ ਦਰਸ਼ਾਇਆ ਗਿਆ । 
    ਇਨ੍ਹਾਂ ਵਿੱਚੋਂ ਵੱਧੀਆਂ ਤਸੀਵਰਾਂ ਦਾ ਨਿਰਨਾਇਕਗਣਾਂ — ਪ੍ਰਸਿੱਧ ਫੋਟੋਗ੍ਰਾਫਰਸ ਸੂਰਜ ਰਾਜ ਡੋਗਰਾ ਅਤੇ ਅਭਿਨੰਦਨ ਬਸੀ ਨੇ ਤਕਨੀਕੀ ਪਹਿਲੂਆਂ ਅਤੇ ਕ੍ਰਿਅੇਟਿਵ ਕੰਪੋਜੀਸ਼ਨ ਦੇ ਆਧਾਰ ’ਤੇ ਵਿਦਿਆਰਥੀ ਤਰੁਣਜੀਤ ਸਿੰਘ ਨੂੰ ਪਹਿਲਾ ਇਨਾਮ, ਭੂਮਿਕਾ ਨੂੰ ਦੂਜਾ ਇਨਾਮ, ਅਰਸ਼ਪ੍ਰੀਤ ਨੂੰ ਤੀਜਾ ਇਨਾਮ, ਗੁਰਜੀਤ ਅਤੇ ਦ੍ਰਿਸ਼ਟੀ ਨੂੰ ਸਾਂਝੇ ਤੌਰ ਤੇ ਦਿਲਾਸਾ ਇਨਾਮ ਮਿਲਿਆ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਪ੍ਰੋਫੈਸ਼ਨਲ ਫੋਟੋਗ੍ਰਾਫੀ ਵਿੱਚ ਵਿਦਿਆਰਥੀਆਂ ਨੂੰ ਪਰੰਪਰਾਗਤ ਬਣਾਉਣ ਦੇ ਲਈ ਇਹ ਪ੍ਰਦਰਸ਼ਨੀ ਕਾਫੀ ਸਾਰਥਕ ਸਾਬਤ ਹੋਈ ਹੈ ਅਤੇ ਇਸ ਵਿੱਚ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਸੋਚ ਅਤੇ ਰਚਨਾਤਮਕ ਵਿਚਾਰਾਂ ਨਾਲ ਤਸਵੀਰਾਂ ਖਿੱਚਣ ਲਈ ਚੰਗੀ ਤਰ੍ਹਾਂ ਪੇ੍ਰਰਿਤ ਕੀਤਾ ਗਿਆ ਹੈ । 
      ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸਿਮਰਨ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ।