ਪੀਸੀਸੀਟੀਯੂ ਅਤੇ ਪਿ੍ਰੰਸੀਪਲ ਫੇਡਰੇਸ਼ਨ ਜੀਐਨਡੀਯੂ ਦੁਆਰਾ ਐਮ- ਸੇਵਾ ਐਪ ਦਾ ਵਿਰੋਧ ਅਤੇ ਉਚ ਸਿੱਖਿਆ ਮੰਤਰੀ ਨਾਲ ਮੀਟਿੰਗ ਦੀ ਮੰਗ

ਪੀਸੀਸੀਟੀਯੂ ਅਤੇ ਪਿ੍ਰੰਸੀਪਲ ਫੇਡਰੇਸ਼ਨ ਜੀਐਨਡੀਯੂ ਦੁਆਰਾ ਐਮ- ਸੇਵਾ ਐਪ ਦਾ ਵਿਰੋਧ ਅਤੇ ਉਚ ਸਿੱਖਿਆ ਮੰਤਰੀ ਨਾਲ ਮੀਟਿੰਗ ਦੀ ਮੰਗ
ਲਾਇਲਪੁਰ ਖਾਲਸਾ ਵਿਖੇ ਪੀਸੀਸੀਟੀਯੂ ਅਤੇ ਪਿ੍ਰੰਸੀਪਲ ਫੇਡਰੇਸ਼ਨ ਦੇ ਅਹੁਦੇਦਾਰ ਮੀਟਿੰਗ ਕਰਦੇ ਹੋਏ।  

ਜਲੰਧਰ, 15 ਅਪ੍ਰੈਲ, 2022: ਪ੍ਰੋ. ਸੁਖਦੇਵ ਸਿੰਘ ਰੰਧਾਵਾ- ਜਨਰਲ ਸਕੱਤਰੀ, ਪੀਸੀਟੀਯੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਐਂਡ ਚੰਡੀਗੜ ਕਾਲਜ ਯੂਨੀਅਨ, ਪੰਚਰਜ ਯੂਨੀਅਨ ਅਤੇ ਪਿ੍ਰੰਸੀਪਲ ਫੇਡਰੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੱਜ ਵਿਸ਼ੇਸ਼ ਮੀਟਿੰਗ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿੱਚ ਹੋਈ ਜਿਸ ਵਿੱਚ ਪੀਸੀਸੀਟੀਯੂ ਦੇ ਪ੍ਰੋ. ਸੁਖਦੇਵ ਸਿੰਘ ਰੰਧਾਵਾ- ਜਨਰਲ ਸਕੱਤਰੀ, ਵਿਮੇਨ ਵਿੰਗ ਪੰਜਾਬ ਕਨਵੀਨਰ- ਪ੍ਰੋ. ਅਸ਼ਮੀਨ ਕੌਰ, ਜਿਲਾ ਪ੍ਰਧਾਨ- ਪ੍ਰੋ. ਸੰਜੀਵ ਧਵਨ, ਪਿ੍ਰੰਸੀਪਲ ਫੇਡਰੇਸ਼ਨ ਦੇ ਪ੍ਰਧਾਨ- ਡਾ. ਗੁਰਪਿੰਦਰ ਸਿੰਘ ਸਮਰਾ, ਜਨਰਲ ਸਕੱਤਰੀ- ਡਾ. ਕੁਲਵੰਤ ਸਿੰਘ ਰੰਧਾਵਾ, ਪਿ੍ਰੰ. ਤਰਸੇਮ ਭਿੰਡਰ, ਪਿ੍ਰੰ. ਡਾ. ਅਜੇ ਸਰੀਨ, ਪਿ੍ਰੰ. ਪ੍ਰੋ. ਸਲਿਲ ਉੱਪਲ ਸ਼ਾਮਲ ਹੋਏ ਜਿਨਾਂ ਨੇ ਸਰਵ ਸਹਿਮਤੀ ਨਾਲ ਹਾਇਅਰ ਐਜੂਕੇਸ਼ਨ ਸਕੱਤਰ ਦੇ ਤੁਗਲਕੀ ਫਰਮਾਨ ਐਮ-ਸੇਵਾ ਐਪ ਨਾਲ ਸੰਬੰਧਤ ਫਰਮਾਨ ਜਾਰੀ ਕਰਨ ਵਾਲੇ ਹਾਇਅਰ ਐਜੂਕੇਸ਼ਨ ਸਕੱਤਰ ਤੋਂ ਪੁੱਛਿਆ ਜਾਵੇ ਕਿ ਇਸ ਸਬੰਧੀ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਕਿ ਉਨਾਂ ਨੇ ਪਿ੍ਰੰਸੀਪਲ ਫੇਡਰੇਸ਼ਨ ਅਤੇ ਪੀਸੀਸੀਟੀਯੂ ਦੇ ਅਹੁਦੇਦਾਰਾਂ ਦੇ ਨਾਲ ਇਸ ਸਬੰਧੀ ਕੋਈ ਮੀਟਿੰਗ ਕੀਤੀ? ਡਾ. ਸੁਖਦੇਵ ਸਿੰਘ ਰੰਧਾਵਾ ਅਤੇ ਪਿ੍ਰੰ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਪੀਸੀਸੀਟੀਯੂ ਅਤੇ ਪਿ੍ਰੰ. ਫੇਡਰੇਸ਼ਨ ਐਮ- ਸੇਵਾ ਐਪ ਦਾ ਵਿਰੋਧ ਕਰਦੀ ਹੈ ਅਤੇ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਤੋਂ ਇਹ ਮੰਗ ਕਰਦੀ ਹੈ ਕਿ ਇਨਾ ਦੋਵੇਂ ਯੂਨੀਅਨ ਦੇ ਅਹੁਦੇਦਾਰਾਂ ਨਾਲ ਤੁਰੰਤ ਮੀਟਿੰਗ ਕੀਤੀ ਜਾਵੇ ਨਹੀਂ ਤਾ ਦੋਵੇਂ ਯੂਨੀਅਨਾਂ ਪੰਜਾਬ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜ਼ਬੂਰ ਹੋਣਗੀਆਂ।