ਦੋਆਬਾ ਕਾਲਜ ਦੇ ਜਰਨਲਿਜ਼ਮ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਜਲੰਧਰ, 19 ਜੂਨ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਬੀਏਜੇਐਮਸੀ ਦੇ ਸਮੈਸਟਰ—5 ਦੇ ਵਿਦਿਆਰਥੀ ਅੰਮ੍ਰਿਤਾ ਅਤੇ ਭਵੇਸ਼ ਨੇ ਸਾਂਝੇ ਤੌਰ ’ਤੇ ਜੀਐਨਡੀਯੂ ਵਿੱਚ ਦੂਜਾ, ਸਿਮਰਨ ਨੇ ਤੀਜਾ, ਸ੍ਰਿਸ਼ਟੀ ਨੇ ਚੌਥਾ ਅਤੇ ਅਨੁਕ੍ਰਿਤੀ ਨੇ ਜੀਐਨਡੀਯੂ ਵਿੱਚ ਪੰਜਵਾਂ ਮੈਰਿਟ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ ਐਮਏਜੇਐਮਸੀ ਸਮੈਸਟਰ—1 ਵਿੱਚ ਪ੍ਰਦੀਪ ਕੁਮਾਰ ਨੇ ਜੀਐਨਡੀਯੂ ਵਿੱਚ ਪਹਿਲਾ, ਭੂਮਿਕਾ ਅਤੇ ਦੀਕਸ਼ਾ ਨੇ ਸਾਂਝੇ ਤੌਰ ’ਤੇ ਤੀਜਾ, ਕੰਚਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਐਮਏਜੇਐਮਸੀ ਸਮੈਸਟਰ—3 ਦੇ ਵਿਦਿਆਰਥੀ ਬਿਕਰਮਜੀਤ ਸਿੰਘ ਨੇ ਦੂਜਾ, ਕਰਨ ਅਤੇ ਦਮਨਪ੍ਰੀਤ ਨੇ ਸਾਂਝੇ ਤੌਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ—ਪਿਤਾ, ਵਿਭਾਗਮੁੱਖੀ ਡਾ. ਸਿਮਰਨ ਸਿੱਧੂ ਅਤੇ ਪ੍ਰਾਧਿਆਪਕਾਂ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ । ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਜਰਨਲਿਜ਼ਮ ਵਿਭਾਗ ਦਾ ਵਧੀਆ ਇਨਫ੍ਰਾਸਟ੍ਰਕਚਰ— ਸ਼੍ਰੀ ਯਸ਼ ਰਾਜ ਚੋਪੜਾ ਟੀਵੀ ਮੀਡਿਆ ਸਟੂਡਿਓ, ਕਮਿਊਨਿਟੀ ਰੇਡਿਓ ਰਾਬਤਾ ਅਤੇ ਵਿਭਾਗ ਵੱਲੋਂ ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਕਰਵਾਏ ਜਾਣ ਵਾਲੇ ਸੈਮੀਨਾਰ, ਵਰਕਸ਼ਾਪ ਅਤੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡਿਆ ਦੇ ਵਿੱਦਿਅਕ ਦੌਰੇ ਇਸ ਤਰ੍ਹਾਂ ਦੇ ਵਧੀਆ ਨਤੀਜਿਆਂ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਜਰਨਲਿਜ਼ਮ ਵਿਭਾਗ ਦੇ ਪ੍ਰਾਧਿਆਪਕ ਵਿਦਿਆਰਥੀਆਂ ਨੂੰ ਰਿਪੋਰਟ ਅਤੇ ਡਿਜੀਟਲ ਕੰਟੇਂਟ ਰਾਇਟਿੰਗ, ਨਿਊਜ਼ ਰੀਡਿੰਗ ਅਤੇ ਐਡਿਟਿੰਗ ਪੀ.ਆਰ. ਦੀ ਟ੍ਰੇਨਿੰਗ, ਕੈਮਰਾ ਹੈਂਡਲਿੰਗ ਦੀ ਬਾਰੀਕਿਆਂ, ਸ਼ਾਰਟ ਫ਼ਿਲਮ ਮੇਕਿੰਗ, ਕਮਿਊਨਿਟੀ ਰੇਡੀਓ ਵਿੱਚ ਆਰਜੇਇੰਗ ਸਟੂਡੀਓ ਵਿੱਚ ਐਂਕਰਿੰਗ ਸਕ੍ਰਿਪਟ ਰਾਇਟਿੰਗ, ਐਡਵਰਟਿਜਮੈਂਟ ਡਿਜਾਇਨਿੰਗ ਗ੍ਰਾਫਿਕ ਡਿਟੇਲਿੰਗ ਆਦਿ ਦਾ ਬਖੂਬੀ ਟੈ੍ਰਨਿੰਗ ਦਿੰਦੇ ਹਨ ਅਤੇ ਵੱਖ—ਵੱਖ ਪ੍ਰਿੰਟ ਅਤੇ ਇਲੈਕਟ੍ਰੋਨਿਕ ਉਦਯੋਗਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਲਾਜ਼ਮੀ ਇੰਟਰਨਸ਼ਿਪ ਵੀ ਲਗਾਈ ਜਾਂਦੀ ਹੈ ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਪਲੇਸਮੈਂਟ ਮਿਲ ਜਾਂਦੀ ਹੈ ।
City Air News 


