ਆਨਲਾਈਨ ਮਹਿਲਾ ਸੰਕ੍ਰੀਤਨ ਗਰੁਪ ਨੇ ਮਨਾਈ ਤੀਸਰੀ ਵ੍ਰਹੇਗੰਢ

ਆਨਲਾਈਨ ਮਹਿਲਾ ਸੰਕ੍ਰੀਤਨ ਗਰੁਪ ਨੇ ਮਨਾਈ ਤੀਸਰੀ ਵ੍ਰਹੇਗੰਢ
ਪਿ੍ਰੰ. ਡਾ. ਪਰਦੀਪ ਭੰਡਾਰੀ ਆਨਲਾਇਨ ਮਹਿਲਾ ਸੰਕ੍ਰੀਤਨ ਗਰੁਪ ਦੀ ਤੀਸਰੀ ਵ੍ਰਹੇਗੰਡ ਵਿੱਚ ਆਨਲਾਇਨ ਮਹਿਲਾ ਸੰਕ੍ਰੀਤਨ ਗਰੁਪ ਦੀ ਮੈਂਬਰਾਂ ਦੇ ਨਾਲ।

ਜਲੰਧਰ, 1 ਅਗਸਤ, 2023: ਸਥਾਨਕ ਜੀਜੀਏਸ ਐਵਿਨਿਉ ਅਤੇ ਸੂਰਿਆ ਇੰਕਲੇਵ ਖੇਤਰ ਦੀ ਸੁਪਰ ਸੀਨੀਅਰ ਸਿਟਿਜ਼ਨਸ ਮਹਿਲਾਵਾਂ ਦੇ ਆਨਲਾਇਨ ਸੰਕ੍ਰੀਤਨ ਗਰੁਪ ਨੇ ਕੋਰੋਨਾ ਦੀ ਸ਼ੁਰੁਆਤ ਤੋਂ ਹੀ ਵਿਸ਼ਵ ਭਲਾਈ ਦੇ ਲਈ ਪਰਮ ਪਿਤਾ ਪਰਮਾਤਮਾ ਨਾਲ ਨਿਰੰਤਰ ਪ੍ਰਾਥਨਾ ਅਤੇ ਸੰਕ੍ਰੀਤਨ ਕਰ ਕੇ ਇਸ ਸਾਲ ਤੀਸਰੀ ਵ੍ਰਹੇਗੰਢ ਮਨਾ ਰਹੀ ਹੈ। ਗੌਰਤਲਬ ਹੈ ਕਿ ਇਹ ਸੁਪਰ ਸੀਨੀਅਰ ਸਿਟਿਜ਼ਨ ਆਨਲਾਇਨ ਸੰਕ੍ਰੀਤਨ ਗਰੁਪ ਦੀ ਤਕਰੀਬਨ 70 ਮਹਿਲਾਵਾਂ ਹਰ ਰੋਜ ਸ਼ਾਮ ਨੂੰ ਚਾਰ ਤੋਂ ਛੇ ਵਜੇ ਤੱਕ ਜੂਮ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋਏ ਇਸ ਜਗਤ ਭਲਾਈ ਦੇ ਕਾਰਜਾਂ ਨੂੰ ਤਿੰਨ ਸਾਲਾਂ ਤੋਂ ਕਰ ਰਹੀ ਹੈ। ਜਿਸ ਵਿੱਚ ਭਜਨ ਸੰਧਿਆ ਅਤੇ ਕਥਾ ਪ੍ਰਵਚਨ ਦਾ ਆਨੰਦ ਲੈ ਰਹੀ ਹੈ। ਕਮਲਾ ਸ਼ਰਮਾ ਅਤੇ ਚਾਂਦ ਅਰੋੜਾ ਇਸ ਆਨਲਾਇਨ ਸੰਕ੍ਰੀਤਨ ਗਰੁਪ ਦੀ ਮੁੱਖੀ ਹਨ ਅਤੇ ਇਹਨਾਂ ਨੂੰ ਸ਼੍ਰੀਮਤੀ ਕੁਸੁਮ ਭੰਡਾਰੀ, ਜੋਤੀ, ਕੈਲਾ, ਪ੍ਰੇਮ ਆਦਿ ਮਹਿਲਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਤੀਸਰੀ ਵ੍ਰਹੇਗੰਢ ਵਿੱਚ ਦੁਆਬਾ ਕਾਲਜ ਦੇ ਪਿ੍ਰੰ. ਡਾ. ਪਰਦੀਪ ਭੰਡਾਰੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸੁਆਗਤ ਮਹਿਲਾ ਸੰਕ੍ਰੀਤਨ ਗਰੁਪ ਦੀ ਮਹਿਲਾਵਾਂ ਨੇ ਕੀਤਾ।  ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਡਿਜਿਟਲ ਯੁਗ ਵਿੱਚ ਜਿਥੇ ਨਵੀ ਟੈਕਨਾਲਜੀ ਨੂੰ ਅਪਣਾਉਨ ਤੋਂ ਲੋਕੀ ਪਰਹੇਜ ਕਰਦੇ ਹਨ ਉਥੇ ਹੀ ਇਹ ਸੁਪਰ ਸਿਟਿਜ਼ਨਸ ਅਤੇ ਬਾਕੀ ਮਹਿਲਾਵਾਂ ਨੇ ਜ਼ੂਮ ਪਲੇਟਫਾਰਮ ਨੂੰ ਅਪਣਾਉਂਦੇ ਹੋਏ ਡਿਜਿਟਲ ਟੈਕਨੀਕ ਦੁਆਰਾ ਆਪਣੀ ਰੋਟੀਨ ਤੋਂ ਸਮੇਂ ਕੱਢ ਕੇ ਰੋਜਾਨਾ ਸੰਕ੍ਰੀਤਨ ਕਰ ਕੇ ਵਿਸ਼ਵ ਕਲਿਆਣ ਦੇ ਲਈ ਇਕ ਸਾਰਥਕ ਕਦਮ ਉਠਾਇਆ ਹੈ ਜੋਕਿ ਬਹੁਤ ਹੀ ਮਾਣ ਦੀ ਗੱਲ ਹੈ। ਇਸ ਮੌਕੇ ਤੇ ਸ਼੍ਰੀ ਐਮ.ਐਲ ਏਰੀ ਅਤੇ ਸਤੀਸ਼ ਅਗ੍ਰਵਾਲ ਵੀ ਹਾਜ਼ਰ ਸਨ।