ਦੋਆਬਾ ਕਾਲਜ ਦੁਆਰਾ ਵਿਦਿਆਰਥੀਆਂ ਦੇ ਲਈ ਆਨਲਾਇਨ ਲਾਈਬ੍ਰੇਰੀ ਦੀ ਫੇਸੀਲਿਟੀ ਆਰੰਭ

ਦੋਆਬਾ ਕਾਲਜ ਦੁਆਰਾ ਵਿਦਿਆਰਥੀਆਂ ਦੇ ਲਈ ਆਨਲਾਇਨ ਲਾਈਬ੍ਰੇਰੀ ਦੀ ਫੇਸੀਲਿਟੀ ਆਰੰਭ
ਦੋਆਬਾ ਕਾਲਜ ਵਿੱਚ ਆਰੰਭ ਆਨਲਾਇਨ ਲਾਈਬ੍ਰੇਰੀ ਸੁਵਿਧਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ । 

ਜਲੰਧਰ, 24 ਜਨਵਰੀ, 2022: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ  ਅਜੱਕਲ ਕੋਵਿਡ-19 ਦੇ ਕਾਰਨ ਵਿਦਿਆਰਥੀ ਫਿਰ ਤੋਂ ਆਨਲਾਇਨ ਪੜਾਈ ਅਤੇ ਜੀਐਨਡੀਯੂ ਦੇ ਦਿਸ਼ਾ ਨਿਦ੍ਰੇਸ਼ਾਂ ਅਨੁਸਾਰ ਆਨਲਾਇਨ ਪ੍ਰੀਖਿਆ ਦੇਣ ਦੇ ਪੜਾਵ ਤੱਕ ਪੁੱਜ ਚੁੱਕੇ ਹਨ ਜਿਸਦੇ ਚਲਦੇ ਕਾਲਜ ਦੇ ਵਿਦਿਆਰਥੀਆਂ ਤੱਕ ਲਾਈਬ੍ਰੇਰੀ ਤੋਂ ਕਿਤਾਬਾਂ ਦੀ ਪੋਹੰਚ ਨੂੰ ਆਸਾਨ ਕਰਨ ਦੇ ਲਈ ਉਨਾਂ ਦੇ ਲਈ ਆਨਲਾਇਨ ਲਾਈਬ੍ਰੇਰੀ- Web OPAC (Online Public Access Catalogue) ਦੀ ਸੁਵਿਧਾ ਪ੍ਰਦਾਨ ਕੀਤੀ ਹੈ ਜਿਸ ਵਿੱਚ ਵਿਦਿਆਰਥੀ ਕਾਲਜ ਲਾਈਬ੍ਰੇਰੀ ਵਿੱਚ ਪਈਆਂ ਕਿਤਾਬਾਂ ਨੂੰ ਸਰਚ ਕਰ ਸਕਦੇ ਹਨ ਅਤੇ ਕਿਤਾਬ ਨੂੰ ਸਰਚ ਕਰਨ ਤੋਂ ਬਾਅਦ ਵਿਦਿਆਰਥੀ ਲਾਈਬ੍ਰੇਰੀ ਦੇ ਦਿੱਤੇ ਹੋਏ ਫੋਨ ਨੰਬਰ ਤੇ ਰਾਬਤਾ ਕਰਕੇ ਅਪਵਾਇੰਟਮੇਂਟ ਲੇ ਸਕਦੇ ਹਨ ਤਾਕਿ ਉਹ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਲਾਈਬ੍ਰੇਰੀ ਤੋਂ ਆਪਣੀ ਪ੍ਰੀਖਿਆ ਦੇ ਲਈ ਜ਼ਰੂਰੀ ਪੜਾਈ ਦੀ ਸੱਮਗਰੀ ਨੂੰ ਸਮੇਂ ਸਿਰ ਪ੍ਰਾਪਤ ਕਰ ਸਕਣ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਨਾਂ ਸੁਵਿਧਾਵਾਂ ਤੋਂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਕਰਨ ਵਿੱਚ ਸਹਾਇਤਾ ਮਿਲੇਗੀ।