ਦੋਆਬਾ ਕਾਲਜ ਵਿਖੇ ਮਦਰਸ-ਡੇ ਤੇ ਥੈਂਕਿਊ ਮੌਮ ਆਨਲਾਇਨ ਇਵੇਂਟ ਅਯੋਜਤ

ਦੋਆਬਾ ਕਾਲਜ ਵਿਖੇ ਮਦਰਸ-ਡੇ ਤੇ ਥੈਂਕਿਊ ਮੌਮ ਆਨਲਾਇਨ ਇਵੇਂਟ ਅਯੋਜਤ
ਦੋਆਬਾ ਕਾਲਜ ਵਿੱਚ ਥੈਂਕਿਉਂ  ਆਨਲਾਇਨ ਥੈਂਕਿਉਂ ਮੌਮ ਇਵੇਂਟ ਵਿੱਚ ਭਾਗ ਲੈਂਦੇ ਵਿਦਿਆਰਥੀ ਅਤੇ ਮਾਵਾਂ।

ਜਲੰਧਰ: ਦੋਆਬਾ ਕਾਲਜ ਵਿਖੇ ਸਟੂਡੇਂਟ ਵੇਲਫੇਅਰ ਕਮੇਟੀ-ਤੇਜਸਵੀ ਦੋਆਬ ਵਲੋਂ ਮਦਰਸ-ਡੇ ਦੇ ਮੌਕੇ ਤੇ ਥੈਂਕਿਉ ਮੌਮ ਆਨਲਾਇਨ ਇਵੇਂਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 100 ਵਿਦਿਆਰਥੀਆਂ ਅਤੇ ਬਹੁਤ ਸਾਰੀਆਂ ਮਾਵਾਂ ਨੇ ਭਾਗ ਲਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਅਭਿਭਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਾਂ ਸਮਾਜ ਵਿੱਚ ਆਪਣੇ ਬਚਿੱਆਂ ਦਾ ਸਮਾਜ ਦੇ ਨਾਲ ਪਹਿਲਾ ਸਮਾਜਿਕ ਤਾਲਮੇਲ ਅਤੇ ਆਦਾਨ ਪ੍ਰਦਾਨ ਕਰਵਾਉਣ ਵਾਲੀ ਇੱਕ ਮਜ਼ਬੂਤ ਥੰਬ ਹੁੰਦੀ ਹੈ ਜਿਸ ਨੂੰ ਸਦਿਆਂ ਤੋਂ ਸਾਡੇ ਸਭਿਆਚਾਰ ਵਿੱਚ ਬਹੁਤ ਉਚੱਾ ਸਥਾਨ ਦਿੱਤਾ ਗਿਆ ਹੈ ਅਤੇ ਏਸ ਲਈ ਸਾਡੇ ਸਾਰਿਆਂ ਦੀ ਹੋਂਦ ਦੁਨਿਆ ਵਿੱਚ ਸਿਰਫ ਮਾਂ ਕਰਕੇ ਹੀ ਹੈ। ਸਟੂਡੇਂਟ ਵੇਲਫੇਅਰ ਕਮੇਟੀ ਦੀ ਕਨਵੀਨਰਾਂ ਪ੍ਰੋ. ਸੋਨਿਆ ਕਾਲੜਾ ਅਤੇ ਪ੍ਰੋ. ਸੁਰਜੀਤ ਕੌਰ ਨੇ ਕਿਹਾ ਕਿ ਮਾਂ ਭਗਵਾਨ ਦੀ ਮਨੁੱਖ ਨੂੰ ਦੁਨਿਆ ਦਾ ਸਬ ਤੋਂ ਵਡਮੁਲੱਾ ਉਪਹਾਰ ਹੈ ਜੋ ਸਾਨੂੰ ਹਰ ਹਾਲ ਵਿੱਚ ਸੰਭਾਲਦੀ ਅਤੇ ਤਰਾਸ਼ਦੀ ਹੈ। 

    ਇਸ ਮੋਕੇ ਤੇ ਵਿਦਿਆਰਥੀਆਂ ਨੇ ਹਿੰਦੀ, ਪੰਜਾਬੀ ਅਤੇ ਅੰਗਰੇਜੀ ਭਾਸ਼ਾ ਵਿੱਚ- ਥੈਕਿਉਂ ਮੌਮ ਥੀਮ ਤੇ ਆਪਣੀ ਕਵਿਤਾਵਾਂ ਦਾ ਵਿਡਿਓ ਬਣਾ ਕੇ ਭੇਜਿਆ ਸੀ ਜਿਸ ਵਿੱਚ ਜੋ 13 ਵਿਦਿਆਰਥੀਆਂ ਦੀ ਬੇਹਤਰੀਨ ਕਵਿਤਾਵਾਂ ਦੇ ਵਿਡਿਓ ਨੂੰ ਜਿਆਦਾ ਲਾਇਕ, ਵਿਊਜ਼ ਅਤੇ ਕਮੇਂਟਸ ਮਿਲੇ ਉਨ੍ਹਾਂ ਨੂੰ ਦੋਆਬਾ ਕਾਲਜ ਦੇ ਅੋਫਿਸ਼ਿਅਲ ਯੂ-ਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ। ਇਸ ਮੋਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਦੇ ਮਾਤਾ ਜੀ ਸ਼੍ਰੀਮਤੀ ਕੁਸੁਮ ਭੰਡਾਰੀ ਨੇ ਆਪਣੀ ਮਧੁਰ ਅਵਾਜ਼ ਵਿੱਚ ਭਜਨ ਸੁਨਾ ਕੇ ਸਬ ਨੂੰ ਪ੍ਰਭਾਵਿਤ ਕੀਤਾ। ਇਸ ਮੋਕੇ ਤੇ ਪ੍ਰੋ. ਪਿ੍ਰਯਾ ਚੋਪੜਾ, ਡਾ. ਭਾਰਤੀ ਗੁਪਤਾ ਅਤੇ ਪ੍ਰੋ. ਜਸਵਿੰਦਰ ਨੇ ਵਿਦਿਆਰਥੀਆਂ ਦੀ ਮਾਵਾਂ ਨੂੰ ਗੈਮਾਂ ਜਿਵੇਂ ਕਿ ਗੀਤ ਪਹਚਾਣੋ ਅਤੇ ਬੁੱਝੋ ਤੋ ਜਾਣੋ ਵੀ ਖਡਾਈਆਂ ਜਿਸ ਵਿੱਚ ਵਦਿਆ ਪ੍ਰਦਸ਼ਨ ਦੇ ਅਧਾਰ ਤੇ ਵਿਦਿਆਰਥੀਆਂ ਦੀ ਮਾਵਾਂ- ਸ਼੍ਰੀਮਤੀ ਅਨੁਪਮ ਸ਼ਰਮਾ ਅਤੇ ਸ਼੍ਰੀਮਤੀ ਰਿਤੁ ਸ਼ਰਮਾ ਨੂੰ ਬਾਲੀਵੁਡ ਕਵੀਨ ਅਤੇ ਵਿਸਡਮ ਕਵੀਨ ਦਾ ਪੁਰਸਕਾਰ ਦਿੱਤਾ ਗਿਆ। ਸ਼੍ਰੀਮਤੀ ਕੁਲਵਿੰਦਰ ਅਰੋੜਾ, ਅਨੁ ਵਧਵਾ, ਰਾਜਵੰਤ ਰਾਵਲ, ਨੀਲਮ ਗ੍ਰੋਵਰ ਅਤੇ ਮਨਵਿੰਦਰ ਕੋਰ ਨੇ ਆਪਣੇ ਕਾਲਜ ਵਿੱਚ ਪੜ ਰਹੇ ਬਚਿਆਂ ਨੂੰ ਤਜੁਰਬੇ ਵੀ ਹਾਜ਼ਿਰੀ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਦੋਆਬਾ ਕਾਲਜ ਵਿੱਚ ਪੜਨ ਦੇ ਨਾਲ ਉਨਾਂ ਦੇ ਬਚਿਆਂ ਦਾ ਸਖਸਿਅਤ ਹੋਰ ਵੀ ਵਦਿਆ ਬਣੀ ਹੈ। 

    ਉਰਕੋਤਚ 13 ਸ਼ਾਰਟ ਲਿਸਟੇਡ ਕਵਿਤਾਵਾਂ ਜਿਨਾਂ ਨੂੰ ਵਦਿਆ ਕੰਟੇਂਟ, ਆਰਟੀਕੁਲੇਸ਼ਨ, ਵਾਇਸ ਮਾਡਿਉਲੇਸ਼ਨਸ ਅਤੇ ਪ੍ਰੇਜੇਂਟੇਸ਼ਨ, ਲਾਈਕਸ ਅਤੇ ਕਾਮੇਂਟਸ ਦੇ ਅਧਾਰ ਤੇ ਵਿਦਿਆਰਥਣ ਸ਼ਬਨਮ ਨੂੰ ਪਹਿਲਾ, ਰੰਦੀਪ ਕੋਰ, ਮਿਤਾਲੀ ਅਤੇ ਜਿਵੇਸ਼ ਰਾਮਪਾਲ ਨੂੰ ਦੂਸਰਾ ਤਾਨਿਆ ਅਤੇ ਪ੍ਰਗਤਿ ਨੂੰ ਤੀਸਰਾ ਅਤੇ ਮੋਨਿਆ, ਮੀਨਲ ਅਤੇ ਅਲੀਸ਼ਾ ਨੂੰ ਕਾਂਸੋਲੇਸ਼ਨ ਪ੍ਰਾਇਜ਼ ਘੋਸ਼ਿਤ ਕੀਤਾ ਗਿਆ।