ਦੋਆਬਾ ਕਾਲਜ ਵਿੱਚ ਪਵਿੱਤਰ ਹਵਨ ਯੱਗ ‘ਦੀਕਸ਼ਾ ਅਰੰਭ’ ਦੇ ਨਾਲ ਨਵਾਂ ਅਕਾਦਮਿਕ ਸੈਸ਼ਨ ਅਰੰਭ

ਦੋਆਬਾ ਕਾਲਜ ਵਿੱਚ ਪਵਿੱਤਰ ਹਵਨ ਯੱਗ ‘ਦੀਕਸ਼ਾ ਅਰੰਭ’ ਦੇ ਨਾਲ ਨਵਾਂ ਅਕਾਦਮਿਕ ਸੈਸ਼ਨ ਅਰੰਭ
ਦੋਆਬਾ ਕਾਲਜ ਵਿੱਚ ਅਯੋਜਤ ਹਵਨ ਯੱਗ ਵਿੱਚ ਅਹੁੱਤਿਆਂ ਪਾਉਂਦੇ ਹੋਏ ਸ਼੍ਰੀ ਚੰਦਰ ਮੋਹਨ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵਿਦਿਆਰਥੀ ।

    ਜਲੰਧਰ, 24 ਜੁਲਾਈ, 2026: ਦੋਆਬਾ ਕਾਲਜ ਦੀ ਵਿਦਿਆਰਥੀ ਭਲਾਈ ਕਮੇਟੀ ਵੱਲੋਂ ਨਵੇਂ ਅਕਾਦਮਿਕ ਸੈਸ਼ਨ 2026 ਦੇ ਸ਼ੁਰੂਆਤ ਦੇ ਮੌਕੇ ’ਤੇ ‘ਦੀਕਸ਼ਾ ਅਰੰਭ’ ਦੇ ਅੰਤਰਗਤ ਇੱਕ ਪਵਿੱਤਰ ਹਵਨ ਯੱਗ ਦਾ ਅਯੋਜਨ ਬਹੁਤ ਹੀ ਸ਼ਰਧਾ, ਭਗਤੀ ਅਤੇ ਵੈਦਿਕ ਪਰੰਪਰਾ ਦੇ ਅਨੁਸਾਰ ਕੀਤਾ ਗਿਆ । 
    ਇਸ ਮੌਕੇ ’ਤੇ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ, ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥੀਆਂ ਨੇ ਕੀਤਾ ।  
    ਪੂਰਾ ਕਾਲਜ ਕੈਂਪਸ ਵੈਦਿਕ ਜਾਪ ਅਤੇ ਭਗਤੀ ਭਜਨਾਂ ਦੀ ਸੁਰੀਲੀ ਆਵਾਜ਼ ਨਾਲ ਗੂੰਜ ਉੱਠਿਆ । ਸ਼ਰਧਾ ਨਾਲ ਕੀਤੇ ਗਏ ਹਵਨ ਯੱਗ ਰਾਹੀਂ, ਕਾਲਜ ਪਰਿਵਾਰ ਅਤੇ ਸਾਰੇ ਮੈਂਬਰਾਂ ਲਈ ਸ਼ਾਂਤੀ, ਖੁਸ਼ਹਾਲੀ, ਚੰਗੀ ਸਿਹਤ, ਗਿਆਨ ਅਤੇ ਸਫਲਤਾ ਦੀਆਂ ਸ਼ੁਭਕਾਮਨਾਵਾਂ ਕੀਤੀ ਗਈ । ਯੱਗ ਦੀ ਪਵਿੱਤਰ ਅੱਗ, ਧੂਪ ਦੀ ਖੁਸ਼ਬੂ ਅਤੇ ਵੈਦਿਕ ਮੰਤਰਾਂ ਦੇ ਜਾਪ ਨੇ ਵਾਤਾਵਰਣ ਨੂੰ ਅਧਿਆਤਮਿਕ ਊਰਜਾ ਅਤੇ ਸਕਾਰਾਤਮਕਤਾ ਨਾਲ ਭਰ ਦਿੱਤਾ । ਇਸ ਮੌਕੇ ’ਤੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਅਤੇ ਸਫਲ ਅਕਾਦਮਿਕ ਕਰੀਅਰ ਲਈ ਵਿਸ਼ੇਸ਼ ਪ੍ਰਾਰਥਨਾਵਾਂ ਵੀ ਕੀਤੀ ਗਈ।
    ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਨਾ ਸਿਰਫ਼ ਗਿਆਨ ਦੇਣ ਵਾਲੇ ਹੁੰਦੇ ਹਨ, ਸਗੋਂ ਉਨ੍ਹਾਂ ਦੇ ਜੀਵਨ ਦੇ ਮਾਰਗਦਰਸ਼ਕ ਅਤੇ ਆਕਾਰ ਦੇਣ ਵਾਲੇ ਵੀ ਹੁੰਦੇ ਹਨ । ਉਨ੍ਹਾਂ ਨੇ ਕਿਹਾ, “ਕਾਲਜ ਤੁਹਾਨੂੰ ਉੱਡਣ ਲਈ ਖੰਭ ਦੇ ਸਕਦਾ ਹੈ, ਪਰ ਉਨ੍ਹਾਂ ਖੰਭਾਂ ਨਾਲ ਉੱਡਣਾ ਤੁਹਾਡੇ ਆਪਣੇ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਆਪਣੇ ਟੀਚਿਆਂ ਪ੍ਰਤੀ ਸਮਰਪਣ ’ਤੇ ਨਿਰਭਰ ਕਰਦਾ ਹੈ ।” ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਪੱਸ਼ਟ ਟੀਚੇ ਨਿਰਧਾਰਤ ਕਰਨ, ਦੇਸ਼ ਅਤੇ ਦੁਨੀਆਂ ਵਿੱਚ ਵਾਪਰ ਰਹੀਆਂ ਸਮਕਾਲੀ ਘਟਨਾਵਾਂ ਬਾਰੇ ਲਗਾਤਾਰ ਜਾਣੂ ਰਹਿਣ, ਵੱਖ—ਵੱਖ ਖੇਤਰਾਂ ਵਿੱਚ ਗਿਆਨ ਪ੍ਰਾਪਤ ਕਰਨ ਅਤੇ ਇੱਕ ਜਾਗਰੂਕ, ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । 
    ਆਪਣੇ ਸਵਾਗਤੀ ਭਾਸ਼ਣ ਵਿੱਚ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ 85 ਸਾਲ ਪੁਰਾਣੇ ਵਿਦਿਅਕ ਸੰਸਥਾਨ ਵਿੱਚ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ । ਉਨ੍ਹਾਂ ਕਿਹਾ, “ਇਹ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਅਧਿਆਇ ਹੈ।” ਮੌਜੂਦਾ ਯੁੱਗ ਵਿੱਚ ਸੂਚਨਾ ਤਕਨਾਲੋਜੀ (ਆਈ.ਟੀ.) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਿਤ ਤੌਰ ’ਤੇ ਕਲਾਸਾਂ ਵਿੱਚ ਹਾਜ਼ਰ ਹੋਣ, ਅਨੁਸਾਸ਼ਨ ਦੀ ਪਾਲਣਾ ਕਰਨ, ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਉੱਚ ਨੈਤਿਕ ਕਰਦਾਂ—ਕੀਮਤਾਂ ਅਤੇ ਸ਼ਾਨਦਾਰ ਚਰਿੱਤਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ । 
    ਪ੍ਰੋਗਰਾਮ ਦੀ ਸਮਾਪਤੀ ਪ੍ਰੋ. ਸੁਰਜੀਤ ਕੌਰ, ਪ੍ਰੋਗਰਾਮ ਕੋਆਰਡੀਨੇਟਰ ਦੁਆਰਾ ਪੇਸ਼ ਕੀਤੇ ਗਏ ਧੰਨਵਾਦ ਮਤੇ ਨਾਲ ਹੋਈ। ਅੰਤ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੂੰ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ । ਅਧਿਆਤਮਿਕ ਊਰਜਾ, ਸਕਾਰਾਤਮਕ ਸੰਕਲਪ ਅਤੇ ਨਵੀਆਂ ਉਮੀਦਾਂ ਨਾਲ ਭਰਪੂਰ, ਇਹ ਪ੍ਰੋਗਰਾਮ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਪ੍ਰੇਰਨਾਦਾਇਕ ਅਤੇ ਅਭੁੱਲ ਅਨੁਭਵ ਸਾਬਤ ਹੋਇਆ ।