ਨੇਤਾ ਜੀ ਉਵਾਚ/ਅਸ਼ਵਨੀ ਜੇਤਲੀ 'ਪ੍ਰੇਮ'

ਨੇਤਾ ਜੀ ਉਵਾਚ/ਅਸ਼ਵਨੀ ਜੇਤਲੀ 'ਪ੍ਰੇਮ'
AI generated image by Author.

ਜਨਤਾ ਦੀ ਢਿਬਰੀ ਟਾਈਟ ਕਰਾਂਗੇ। 
ਮੁੱਦੇ 'ਆਊਟ ਆਫ ਸਾਈਟ' ਕਰਾਂਗੇ।

ਲੀਡਰ ਨੇ ਖੁਸ਼, ਸਾਲ ਮਿਲੇ ਪੰਜ,
ਫਿਊਚਰ ਤਾਂ ਹੁਣ ਬ੍ਰਾਈਟ ਕਰਾਂਗੇ।

ਦਿਨ ਬਦਲਾਵ ਦੇ ਹੁਣ ਨੇ ਆਏ,                                       
ਕਲਰਫੁਲ ਹਰ ਨਾਈਟ ਕਰਾਂਗੇ।

ਐਸੀ ਜੁਗਤ ਲੜਾਵਾਂਗੇ, ਕਿ,
ਕਾਲੇ ਧੰਨ ਨੂੰ ਵ੍ਹਾਈਟ ਕਰਾਂਗੇ।

ਹੱਥ ਵਿਚ ਲਾਠੀ ਸੱਤਾ ਦੀ, ਫਿਰ,                           
ਕਿਉਂ ਨਾ 'ਮਾਈਟ ਇਜ਼ ਰਾਈਟ' ਕਰਾਂਗੇ।  

ਸਮਾਜ ਦਾ ਰੰਗਲਾ ਰੁੱਖ, ਖੋਖਲਾ                           
ਬਣਕੇ ਅਸੀਂ ਟਰਮਾਈਟ ਕਰਾਂਗੇ।

ਜਿੱਤਗੇ, ਅਗਲੀ ਵਾਰ ਵੀ ਲੁੱਟਣਾ,                                     
ਹਰਗੇ, ਫੌਰੇਨ ਫਲਾਈਟ ਕਰਾਂਗੇ।