ਦੋਆਬਾ ਕਾਲਜ ਵਿਖੇ ਨੇਟ ਸੈਵੀ ਕੰਪੀਟੀਸ਼ਨ ਅਯੋਜਤ 

ਦੋਆਬਾ ਕਾਲਜ ਵਿਖੇ ਨੇਟ ਸੈਵੀ ਕੰਪੀਟੀਸ਼ਨ ਅਯੋਜਤ 
ਦੋਆਬਾ ਕਾਲਜ ਵਿੱਚ ਨੈਟ ਸੈਵੀ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਵਿਦਿਆਰਥੀ।

ਜਲੰਧਰ, 10 ਨਵੰਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਡਿਪਾਰਟਮੇਂਟ ਆਫ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੁਆਰਾ ਨੈਟ ਸੈਵੀ ਕੰਪੀਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਨਵੀਨ ਜੋਸ਼ੀ- ਵਿਭਾਗਮੁੱਖੀ, ਪ੍ਰੋ. ਗੁਰਸਿਮਰਨ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਸਮੇ ਸਮੇ ਤੇ ਆਈ.ਟੀ. ਖੇਤਰ ਨਾਲ ਸੰਬੰਧਤ ਗਤਿਵਿਦਿਆਂ, ਸੈਮੀਨਾਰਸ, ਵਰਕਸ਼ਾਪਸ ਆਦਿ ਕਰਵਾਉਂਦਾ ਰਹਿੰਦਾ ਹੈ ਤਾਕਿ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਖੇਤਰ ਵਿੱਚ ਤੇਜੀ ਨਾਲ ਆ ਰਹੇ ਬਦਲਾਵਾਂ ਦੇ ਬਾਰੇ ਵਿੱਚ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ਜਿਸ ਵਿੱਚ ਉਹ ਆਈ.ਟੀ. ਉਦਯੋਗ ਦੇ ਲਈ ਵਦਿਆ ਤੈਆਰੀ ਕਰ ਪਾਉਂਦੇ ਹਨ।

ਇਸ ਮੌਕੇ ਤੇ ਨੈਟ ਸੈਵੀ ਕੰਪੀਟੀਸ਼ਨ ਵਿੱਚ ਕੰਪਿਊਟਰ ਅਤੇ ਆਈ.ਟੀ. ਦੇ 42 ਵਿਦਿਆਰਥੀਆਂ ਨੇ ਭਾਗ ਲਿਅਆ ਜਿਸ ਵਿੱਚ ਉਨਾਂ ਨੇ 40 ਮਿੰਟ ਵਿੱਚ ਇੰਟਰਨੇਟ ਤੋਂ ਸੱਮਗਰੀ ਇੱਕਠੀ ਕਰ ਕੇ ਵਿਸ਼ੇਸ਼ ਡਾਕਿਉਮੇਂਟ ਤਿਆਰ ਕੀਤਾ। ਤਾਨਿਆ ਵੈਦ ਨੇ ਪਹਿਲਾ, ਪੀਹੂ ਨੇ ਦੂਸਰਾ ਅਰਮਾਨ ਅਤੇ ਨਿਤਿਨ ਨੇ ਸੰਯੁਕਤ ਰੂਪ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਸਕਾਨ ਅਤੇ ਸੂਰਜ ਨੇ ਕਾਂਸੋਲੇਸ਼ਨ ਪ੍ਰਸਤਾਵ ਜਿੱਤਿਆ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਰਸਿਮਰਨ ਸਿੰਘ ਨੇ ਜੈਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸੰਮਾਨਤ ਕੀਤਾ।