ਦੋਆਬਾ ਕਾਲਜ ਵਿਖੇ ਗਰਵਮੈਂਟ ਸਕੂਲ ਟੀਚਰਜ਼ ਦਾ ਮੈਂਟੋਰਿੰਗ ਪ੍ਰੋਗ੍ਰਾਮ ਅਰੰਭ

ਦੋਆਬਾ ਕਾਲਜ ਵਿਖੇ ਗਰਵਮੈਂਟ ਸਕੂਲ ਟੀਚਰਜ਼ ਦਾ ਮੈਂਟੋਰਿੰਗ ਪ੍ਰੋਗ੍ਰਾਮ ਅਰੰਭ
ਦੋਆਬਾ ਕਾਲਜ ਵਿਖੇ ਅਯੋਜਤ ਮੈਂਟੋਰਿੰਗ ਪ੍ਰੋਗ੍ਰਾਮ ਵਿੱਚ  ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਕੁਮਾਰ ਗਰਗ, ਡਾ. ਆਸ਼ਿਸ਼ ਅਰੋੜਾ, ਡਾ. ਰਾਜੀਵ ਖੋਸਲਾ ਅਤੇ ਡਾ. ਮਨਜੀਤ ਕੌਰ ਹਾਜਰਾ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ,  10 ਫਰਵਰੀ, 2023: ਦੋਆਬਾ ਕਾਲਜ ਦਿਸ਼ਾ ਕਮੇਟੀ ਰਾਹੀਂ ਐਸਸੀਈਆਰਟੀ ਪੰਜਾਬ ਦੇ ਸਹਿਯਗ ਨਾਲ 4 ਦਿਵਸ ਗਰਵਮੈਂਟ ਸਕੂਲ ਟੀਰਚਜ਼ ਦੇ ਮੈਂਟੋਰਿੰਗ ਪ੍ਰੋਗ੍ਰਾਮ ਦਾ ਆਰੰਭ ਕਾਲਜ ਦੇ ਸੈਮੀਨਾਰ ਹਾਲ ਵਿਖੇ ਹੋਇਆ ਜਿਸ ਵਿੱਚ ਡਾ. ਰਾਜੀਵ ਕੁਮਾਰ ਗਰਗ- ਐਨਆਈਟੀ ਜਲੰਧਰ, ਡਾ. ਆਸ਼ਿਸ਼ ਅਰੋੜਾ- ਸਕੂਲ ਆਫ ਬਿਜਨੈਸ ਸਟਡੀਜ, ਜੀਐਨਡੀਯੂ, ਡਾ. ਰਾਜੀਵ ਖੋਸਲਾ- ਵਿਭਾਗਮੁਖੀ ਬਾਇਓਟੈਕਨਾਲੋਜੀ ਵਿਭਾਗ ਅਤੇ ਡਾ. ਮਨਜੀਤ ਕੋਰ- ਡੀਏਵੀ ਯੂਨਿਵਰਸਿਟੀ ਬਤੌਰ ਰਿਸੋਰਸ ਪਰਸਨਸ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ- ਪ੍ਰੋਗ੍ਰਾਮ ਕੋਆਰਡੀਨੇਟਰ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਅਤੇ 120 ਸਕੂਲ ਟੀਚਰਜ ਨੇ ਕੀਤਾ। 
 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋੋਏ ਕਿਹਾ ਕਿ ਪ੍ਰਾਧਿਆਪਕ ਦੇਸ਼ ਦੇ ਨਿਰਮਾਤਾ ਹੁੰਦੇ ਹਨ ਜੋ ਕਿ ਸਦੈਵ ਗਿਆਨ ਜੀਵਨ ਮੁੱਲ ਅਤੇ ਸਿੱਖਿਆ ਦਾ ਪ੍ਰਸਾਰ ਵਾ ਪ੍ਰਚਾਰ ਕਰ ਵਿਸ਼ਵ ਨੂੰ ਰਹਿਣ ਯੋਗ ਬਣਾਉਣ ਦੇ ਲਈ ਅਣਥਕ ਯਤਨ ਕਰਦੇ ਹਨ ਤਾਕਿ ਵਿਦਿਆਰਥੀ ਸਮਾਜ ਵਿੱਚ ਸਾਕਾਰਾਤਮਕ ਭਾਗੀਦਾਰ ਕਰ ਸਕੇ । 

ਡਾ. ਰਾਜੀਵ ਕੁਮਾਰ ਗਰਗ ਨੇ ਆਪਣੇ ਵਿਖਿਆਨ ਵਿੱਚ ਸਟ੍ਰੈਸ ਅਤੇ ਟਾਇਮ ਮੈਨੇਜਮੈਂਟ ਤੇ ਚਰਚਾ ਕਰਦੇ ਹੋਏ ਵੱਖ ਵੱਖ ਤੌਰ ਤਰੀਕੇ ਦੇ ਬਾਰੇ ਵਿੱਚ ਵਿਸਥਾਰਪੂਰਵਕ ਦੱਸਿਆ ਜਿਨ੍ਹਾਂ ਨਾਲ ਵਿਦਿਆਰਥੀ ਅਤੇ ਅਧਿਆਪਕ ਆਪਣੇ ਜੀਵਨ ਅਤੇ ਕਾਰਜ ਖੇਤਰ ਵਿੱਚ ਸਟੈ੍ਰਸ ਅਤੇ ਟਾਇਮ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹਨ । ਉਨ੍ਹਾਂ ਵੱਖ ਵੱਖ ਪ੍ਰਕਾਰ ਦੇ ਸਟ੍ਰੈਸ ਜਿਵੇਂ ਕਿ ਇਮੋਸ਼ਨਲ, ਫਿਜਿਕਲ, ਇੰਟੇਲੈਕਚੁਅਲ ਅਤੇ ਬਿਹਾਵੋੋਰਿਅਲ ਸਟ੍ਰੈਸ ਦੇ ਕਾਰਣ ਅਤੇ ਉਨ੍ਹਾਂ ਤੋਂ ਨਿਦਾਨ ਪਾਉਣ ਦੇ ਉਪਾਏ ਬਾਰੇ ਦੱਸਿਆ । 

ਡਾ. ਆਸ਼ਿਸ਼ ਅਰੋੜਾ ਨੇ ਇਫੈਕਟਿਵ ਕਮਿਊਨਿਕੇਸ਼ਨ ਮਾਡਲਸ ਲ ਪ੍ਰੋਬਲਮ ਸੋਲਵਿੰਗ ਸੋਲੁਸ਼ਨ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਕੇਸ ਸਟਫੀਜ਼ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਤਕਨੀਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਪ੍ਰਾਧਿਆਪਕ ਅਤੇ ਵਿਦਿਆਰਥੀਆਂ ਦੇ ਨਾਲ ਵਧੀਆ ਤਾਲ ਮੇਲ ਬਣਾ ਸਕੇ । ਉਨ੍ਹਾਂ ਨੇ ਪ੍ਰਾਧਿਆਪਕ ਨੂੰ ਵਿਦਿਆਰਥੀਆਂ ਦੇ ਸਮੁਹਿਕ ਵਿਕਾਸ ਦੇ ਲਈ ਮੈਂਟੋਰਿੰਗ ਪ੍ਰੋਗ੍ਰਾਮ ਬਣਾਉਣ ਅਤੇ ਚਲਾਉਣ ਦੇ ਲਈ ਪ੍ਰੇਰਿਤ ਕੀਤਾ ਜਿਸ ਨਾਲ ਵਿਦਿਆਰਥੀ ਸਮਾਂ ਰਹਿੰਦੇ ਆਪਣਾ ਵਧੀਆ ਕਰਿਅਰ ਬਣਾ ਸਕੇ । 

ਡਾ. ਰਾਜੀਵ ਖੋਸਲਾ ਨੇ ਇਨੋਵੈਟਿਵ ਟੀਚਿੰਗ ਅਤੇ ਲਰਨਿੰਗ ਮੈਥਡ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ ਪ੍ਰਧਿਆਪਕ ਅਤੇ ਵਿਦਿਆਰਥੀ ਨੂੰ ਹਮੇਸ਼ਾ ਕੁਝ ਨ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ ਤਾਕਿ ਉਨ੍ਹਾਂ ਦੇ ਨਿਰੰਤਰ ਵਿਕਾਸ ਦੀ ਪ੍ਰਕ੍ਰਿਆ ਚਲਦੀ ਰਹੇ ਅਤੇ ਉਹ ਇੱਕ ਦੂਜੇ ਦੇ ਨਾਲ 21ਵੀਂ ਸਦੀ ਦੀ ਇਸਤੇਮਾਲ ਵਿੱਚ ਲਾਈ ਜਾ ਰਹੀ ਵੱਖ ਵੱਖ ਟੈਕਨਾਲੋਜੀ ਦੀ ਮਦਦ ਨਾਲ ਗਿਆਨ ਦਾ ਆਦਾਨ ਪ੍ਰਦਾਨ ਵਧੀਆ ਤਰੀਕੇ ਨਾਲ ਕਰ ਸਕਣ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੀ ਗਰੁਮਿੰਗ ਇੰਟਰ ਡਿਸਪਲਨਰੀ ਅਪਰੋਚ ਰਾਹੀਂ ਹੀ ਕੀਤਾ ਜਾ ਸਕਦਾ ਹੈ । 

ਡਾ. ਮਨਜੀਤ ਕੌਰ ਨੇ ਸਾਇਲਡ ਸਾਇਕਾਲੋਜੀ-ਪ੍ਰਿਕੋਵਿਡ ਅਤੇ ਪੋਸਟ ਕੋਵਿਡ ਵਿਸ਼ੇ ਤੇ ਚਰਚਾ ਕਰਦੇ ਹੋਏ ਚਾਇਲਡ ਸਾਇਕਾਲੋਜੀ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਕੋਵਿਡ ਕਾਲ ਦੇ ਦੌਰਾਨ ਵਿਦਿਆਰਥੀਆਂ ਦੇ ਮਾਨਸਿਕਤਾ ਤੇ ਬਹੁਤ ਹੀ ਨਾਕਾਰਾਤਮਕ ਪ੍ਰਭਾਵ ਪਏ ਸਨ ਜਿਸ ਕਾਰਣ ਵਿਦਿਆਥੀਆਂ ਨੂੰ ਘਰ ਬੈਠ ਕੇ ਆਨਲਾਇਨ ਮੋਡ ਨੂੰ ਅਪਣਾਉਣਾ ਪਿਆ ਜਿਸਦੇ ਵਜੋ ਉਨ੍ਹਾਂ ਦੀ ਸੋਸ਼ਲ ਅਤੇ ਮਾਨਸਿਕ ਵਿਕਾਸ ਤੇ ਬਹੁਤ ਪ੍ਰਭਾਵ ਪਿਆ ।  ਉਨ੍ਹਾਂ ਨੇ ਕਿਹਾ ਕਿ ਹੁਣ ਇਹ ਪ੍ਰਾਧਿਆਪਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਹੁਣ ਨਾਰਮਲ ਅਤੇ ਰੈਗੂਲਰ ਆਫ ਲਾਇਨ ਟੀਚਿੰਗ ਪ੍ਰਕ੍ਰਿਆ ਵਿੱਚ ਵਾਪਿਸ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਮਾਨਸਿਕ ਵਿਕਾਸ ਹੋ ਸਕੇ ।  ਇਸ ਦੌਰਾਨ ਪ੍ਰਸ਼ਨਾਵਲੀ ਵਿੱਚ ਪ੍ਰਾਧਿਆਪਕਾਂ ਨੇ ਆਪਣੀ ਸ਼ੱਕਾਂ ਦੇ ਆਧਾਰ ਤੇ ਸਵਾਲ ਪੁੱਛ ਕੇ ਆਪਣੀ ਮਨ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ ।