ਦੋਆਬਾ ਕਾਲਜ ਵਿਖੇ ਮਾਤਰਭਾਸ਼ਾ ਦਿਵਸ ਦੇ ਮੌਕੇ ਤੇ ਸਮਾਗਮ

ਦੋਆਬਾ ਕਾਲਜ ਵਿਖੇ ਮਾਤਰਭਾਸ਼ਾ ਦਿਵਸ ਦੇ ਮੌਕੇ ਤੇ ਸਮਾਗਮ
ਦੋਆਬਾ ਕਾਲਜ ਵਿੱਚ ਅਯੋਜਤ ਮਾਤਰਭਾਸ਼ਾ ਦਿਵਸ ਦੇ ਮੌਕੇ  ਤੇ ਵਿਦਿਆਰਥੀਆਂ ਨੇ ਭਾਗ ਲਿਆ।

ਜਲੰਧਰ, 15 ਮਾਰਚ, 2022: ਦੋਆਬਾ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਵਲੋਂ ਮਾਤਰਭਾਸ਼ਾ ਦਿਵਸ ਦੇ ਮੌਕੇ ਤੇ ਸਮਾਗਮ ਆਨਲਾਇਨ ਮੋਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੀ ਮਾਤਰਭਾਸ਼ਾ ਅਤੇ ਵੱਖ ਵੱਖ ਭਾਸ਼ਾਵਾਂ ਦੀ ਭਿੰਨਤਾ ਨੂੰ ਉਜਾਗਰ ਕੀਤਾ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ- ਸੰਯੋਜਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਫਕਰ ਦੀ ਗਲ ਹੈ ਕਿ ਯੂਨੇਸਕੋ ਨੇ ਅੰਤਰਰਾਸ਼ਟ੍ਰੀ ਮਾਤਰਭਾਸ਼ਾ ਦਿਵਸ ਦੇ ਮੌਕੇ ਤੇ ਮਾਤਰਭਾਸ਼ਾ ਦਿਵਸ ਮਨਾਉਣ ਦੀ ਘੋਸ਼ਨਾ ਕੀਤੀ ਹੈ ਤਾਕਿ ਅਸੀ ਆਪਣੇ ਵਿਦਿਆਰਥੀਆਂ ਨੂੰ ਆਪਣੀ ਮਾਤਰਭਾਸ਼ਾ ਤੋਂ ਲਗਾਵ ਪੈਦਾ ਕਰਨ ਵਿੱਚ ਸੰਮਾਨ ਕਰਨਾ ਸਿਖ ਸਕਣ।

ਇਸ ਮੌਕੇ ਤੇ ਵਿਦਿਆਰਥੀਆਂ ਦੇ ਲਈ ਵੱਖ ਵੱਖ ਆਨਲਾਇਨ ਪ੍ਰਤਿਯੋਗੀਤਾਵਾਂ ਕਰਵਾਇਆਂ ਗਇਆਂ ਜਿਸ ਵਿੱਚ ਡੇਕਲਾਮੇਸ਼ਨ, ਲੋਕ ਗੀਤ, ਲੋਕ ਨਾਚ ਸ਼ਾਮਲ ਰਹੇ। ਇਸ ਵਿੱਚ ਇਨਾਂ ਸਾਰੀਆਂ ਪ੍ਰਤਿਯੋਗੀਤਾਵਾਂ ਵਿੱਚ ਭਾਗ ਲੈਣ ਵਾਲੇ ਸ਼ਾਨਦਾਰ ਵੀਡੀਅੋਜ਼ ਨੂੰ ਕਾਲਜ ਦੇ ਅੋਫੀਸ਼ਿਅਲ ਫੇਸਬੁਕ ਪੇਜ਼ ਤੇ ਅਪਲੋਡ ਕੀਤੇ ਗਏ ਜਿਸ ਵਿੱਚ ਲਾਇਕਸ ਅਤੇ ਸ਼ੇਅਰਸ ਦੇ ਅਧਾਰ ਤੇ ਵਿਦਿਆਰਥੀਆਂ ਨੂੰ ਪਹਿਲਾ, ਦੂਸਰਾ, ਅਤੇ ਤੀਸਰਾ ਸਥਾਨ ਦਿੱਤਾ ਗਿਆ। 

ਲੋਕ ਨਾਚ ਕੰਪੀਟੀਸ਼ਨ ਵਿੱਚ ਕਨਿਸ਼ਕਾ ਸ਼ਰਮਾ ਨੇ ਪਹਿਲਾ, ਗੁਣਵੀਨ ਕੌਰ ਨੇ ਦੂਸਰਾ ਅਤੇ ਗਵਨਦੀਪ ਅਤੇ ਗੰਗਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਕੰਪੀਟੀਸ਼ਨ ਵਿੱਚ ਆਰਤੀ ਨੇ ਪਹਿਲਾ, ਵੰਸ਼ਿਕਾ ਨੇ ਦੂਸਰਾ ਅਤੇ ਅਨਮੋਲ ਅਤੇ ਗੁਰਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੇਕਲਾਮੇਸ਼ਨ ਕੰਪੀਟੀਸ਼ਨ ਵਿੱਚ ਕਲਪਨਾ ਨੇ ਪਹਿਲਾ, ਮਿਤਾਲੀ ਅਤੇ ਅਮੀਸ਼ਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।