ਸਰਕਾਰੀ ਨੌਕਰੀ ਪ੍ਰਾਪਤ ਕਰਨ 'ਤੇ ਮਨਦੀਪ ਸਿੰਘ ਨੇ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ

ਬਿਨ੍ਹਾਂ ਰਿਸਵਤ,ਬਿਨ੍ਹਾਂ ਸਿਫਾਰਸ-ਨਰੋਲ ਮੇਹਨਤ ਦੇ ਬੱਲ ਤੇ ਸਰਕਾਰੀ ਨੌਕਰੀਆਂ ਦੇ ਕੇ ਸਰਕਾਰ ਅਸਲ ਅਰਥਾਂ ਵਿਚ ਲੋਕਾਂ ਦੀ,ਲੋਕਾਂ ਲਈ ਅਤੇ ਲੋਕਾਂ ਦੁਆਰਾ,ਚੁਣੀ ਹੋਈ ਸਰਕਾਰ ਹੋਣ ਦਾ ਦੇ ਰਹੀ ਹੈ ਸਬੂਤ

ਸਰਕਾਰੀ ਨੌਕਰੀ ਪ੍ਰਾਪਤ ਕਰਨ 'ਤੇ ਮਨਦੀਪ ਸਿੰਘ ਨੇ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ

ਮਾਲੇਰਕੋਟਲਾ 17 ਫਰਵਰੀ, 2024 :

                  ਅੱਜ ਜਦੋਂ ਪੰਜਾਬ ਵਿੱਚ ਨਵੀਂ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਜ਼ੋਰ ਹੈ ,ਉਸ ਸਮੇਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਮਿਹਨਤ ਦੇ ਬਲਬੂਤੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਨੌਕਰੀਆਂ ਦੇ ਕੇ ਨਿਵਾਜ ਰਹਿ ਹੈ ਜੋ ਕਿ ਸ਼ਲਾਂਘਾਯੋਗ ਉਪਰਾਲਾ ਹੈ । ਇਤਿਹਾਸ ਗਵਾਹ ਹੈ ਕਿ ਕਿਸੇ ਵੀ ਹੋਰ ਸਰਕਾਰ ਨੇ ਆਪਣੇ ਕਾਰਜ ਕਾਲ ਦੇ ਪਹਿਲੇ ਸਾਲਾਂ ਵਿੱਚ ਇੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਹੋਣ ।

               ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਤਖਰਕਲਾਂ ਦੇ ਨੌਜਵਾਨ ਮਨਦੀਪ ਸਿੰਘ ਸਪੁੱਤਰ ਸ੍ਰੀ ਗੁਰਤੇਜ ਸਿੰਘ ਨੇ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ  ਅਧੀਨ ਸਰਕਾਰੀ ਕਾਲਜ ਲੜਕੀਆਂ ਮਾਲੇਰਕੋਟਲਾ ਵਿਖੇ ਬਤੌਰ ਕਲਰਕ ਕਮ ਡਾਟਾ ਐਂਟਰੀ ਉਪਰੇਟਰ ਵਜੋ ਆਪਣੀ ਹਾਜ਼ਰੀ ਰਿਪੋਰਟ ਦਿੱਤੀ । ਇਸ ਮੌਕੇ ਭਾਵੁਕ ਹੁੰਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਉਸ ਦੇ ਲਈ ਵੱਡਾ ਮੌਕਾ ਬਣੀਆਂ ਹਨ । ਜਿਸ ਕਾਰਨ ਉਹ ਇਹ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹੈ। ਨੌਕਰੀਆਂ ਦੇਣ ਦੇ ਸਰਕਾਰੀ ਯਤਨ ਇਸੇ ਤਰ੍ਹਾਂ ਜਾਰੀ ਰਹਿਣੇ ਚਾਹੀਦੇ ਹਨ।

                    ਬੀ.ਏ.ਬੀ.ਐਂਡ ਤੱਕ ਦੀ ਤਾਮੀਰ ਹਾਸਲ ਨੌਜਵਾਨ ਮਨਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਬਰ ਰੱਖਣ ਦੀ ਲੋੜ ਹੈ। ਉਸ ਦੀ ਚੋਣ ਕਈ ਵਾਰ ਪਹਿਲਾ ਹੋਈ ਹੈ । ਲੇਕਿਨ ਰਿਫਾਰਸ਼ ਅਤੇ ਪੈਸੇ ਦੀ ਘਾਟ ਹੋਣ ਕਾਰਨ ਕਦੇ ਵੀ ਸਰਕਾਰੀ ਨੌਕਰੀ ਨਹੀਂ ਮਿਲੀ । ਲੇਕਿਨ ਉਸ ਨੇ ਲਗਾਤਾਰ ਆਪਣੇ ਯਤਨ ਜਾਰੀ ਰੱਖੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਸ ਨੂੰ ਬਿਨ੍ਹਾਂ ਕਿਸੇ ਸਿਫਾਰ਼ਸ ਅਤੇ ਰਿਸਵਤ ਦੇ ਨਰੋਲ ਮੈਰਿਟ ਦੇ ਆਧਾਰ ਤੇ ਈ.ਡਬਲਿਊ.ਐਸ.ਜਰਨਲ ਕੈਟਾਗਿਰੀ 'ਚ ਉਸ ਦੀ ਚੋਣ, ਉਸ ਸਮੇਂ ਹੋਈ ਹੈ ਜਦੋ ਉਸ ਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ ਸੀ।

               ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਪੰਜਾਬ ਨੂੰ ਅਸਲ ਅਰਥਾਂ ਵਿਚ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ, ਚੁਣੀ ਹੋਈ ਸਰਕਾਰ ਮਿਲੀ ਜਿਸ ਨੇ ਆਪਣੇ ਕਾਰਜ ਕਾਲ ਦੇ ਪਹਿਲੇ ਦੋ ਸਾਲਾਂ ਵਿੱਚ ਹਜਾਰਾਂ ਹੀ ਨੌਜਵਾਨਾਂ ਨੂੰ ਰੋਜਗਾਰ ਤੇ ਮੌਕੇ ਪ੍ਰਦਾਨ ਕੀਤੇ ਹਨ । ਜਿਸ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸੁਪਨਾਂ ਪੂਰਾ ਹੋਇਆ ਹੈ। ਜਿਸ ਦੇ ਨਤੀਜੇ ਵਜੋਂ ਸੂਬੇ ਦੇ ਨੌਜਵਾਨ ਵਿਦੇਸ਼ਾਂ ‘ਚ ਸੈਟਲ ਹੋਣ ਦਾ ਖਿਆਲ ਛੱਡ ਰਹੇ ਹਨ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰੁਜ਼ਗਾਰ ਦੇ ਕੇ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਆਪਣਾ ਜੀਵਨ ਬਤੀਤ ਕਰਨਗੇ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ ਅਤੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣਗੇ।

             ਮਨਦੀਪ ਸਿੰਘ ਨੇ ਕਿਹਾ ਕਿ ਮੈਂ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕੀਤਾ ਹੈ।ਮੇਰੇ ਪਿਤਾ ਰੋਜਾਨਾ ਸੱਚ ਕਹੂ ਅਖਬਾਰ ਦੇ ਪੱਤਰਕਾਰ ਹਨ ਅਤੇ ਉਨ੍ਹਾਂ ਦੀ ਇਹ ਦਿਲੀ ਇੱਛਾ ਸੀ ਕਿ ਮੈਂ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋਵਾ ।ਇਸ ਨਾਲ ਮੈਂ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਕੇ ਸਨਮਾਨ ਦੀ ਜਿੰਦਗੀ ਜੀ ਸਕਦਾ ਹਾਂ ।”