ਲੁਧਿਆਣਾ ਵਾਸੀਆਂ ਨੂੰ ਫੈਸ਼ਨ ਦਾ ਸ਼ੌਕ ਹੈ: ਫੈਸ਼ਨ ਡਿਜ਼ਾਈਨਰ ਅਮਨ ਸੰਧੂ

ਖੇਤਰ ਦੇ ਉੱਘੇ ਫੈਸ਼ਨ ਡਿਜ਼ਾਈਨਰ ਅਮਨ ਸੰਧੂ, ਜੋ ਕਿ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਫੈਸ਼ਨ ਸਟੂਡੀਓ ਚਲਾਉਂਦੇ ਹਨ, ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਬੇਹੱਦ ਮਕਬੂਲ ਅਤੇ ਜਾਣਿਆ-ਪਛਾਣਿਆ ਨਾਂ ਹੈ। ਉਹ ਆਪਣੀਆਂ ਕੁਲੈਕਸ਼ਨਾਂ ਦਾ ਪ੍ਰਦਰਸ਼ਨ ਅਕਸਰ ਲੁਧਿਆਣਾ ਵਿੱਚ ਵੀ ਕਰਦੇ ਰਹਿੰਦੇ ਹਨ।  

ਲੁਧਿਆਣਾ ਵਾਸੀਆਂ ਨੂੰ ਫੈਸ਼ਨ ਦਾ ਸ਼ੌਕ ਹੈ: ਫੈਸ਼ਨ ਡਿਜ਼ਾਈਨਰ ਅਮਨ ਸੰਧੂ
ਫੈਸ਼ਨ ਡਿਜ਼ਾਈਨਰ ਅਮਨ ਸੰਧੂ।

ਲੁਧਿਆਣਾ, 25 ਨਵੰਬਰ, 2022: ਖੇਤਰ ਦੇ ਉੱਘੇ ਫੈਸ਼ਨ ਡਿਜ਼ਾਈਨਰ ਅਮਨ ਸੰਧੂ, ਜੋ ਕਿ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਫੈਸ਼ਨ ਸਟੂਡੀਓ ਚਲਾਉਂਦੇ ਹਨ, ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਬੇਹੱਦ ਮਕਬੂਲ ਅਤੇ ਜਾਣਿਆ-ਪਛਾਣਿਆ ਨਾਂ ਹੈ। ਉਹ ਆਪਣੀਆਂ ਕੁਲੈਕਸ਼ਨਾਂ ਦਾ ਪ੍ਰਦਰਸ਼ਨ ਅਕਸਰ ਲੁਧਿਆਣਾ ਵਿੱਚ ਵੀ ਕਰਦੇ ਰਹਿੰਦੇ ਹਨ।  

ਡਿਜ਼ਾਈਨਰ ਅਮਨ ਸੰਧੂ ਨੇ ਅੱਜ ਇਥੇ ਖੁਲਾਸਾ ਕੀਤਾ ਕਿ ਲੁਧਿਆਣਾ ਵਿੱਚ ਉਨ੍ਹਾਂ ਦੇ ਪ੍ਰੋਡਕਟਸ ਦੇ ਬਹੁਤ ਸਾਰੇ ਗਾਹਕ ਹਨ।ਉਨ੍ਹਾਂ ਕਿਹਾ, ਕਿ ‘‘ਲੁਧਿਆਣਵੀ ਫੈਸ਼ਨ ਸਬੰਧੀ ਆਪਣੇ ਜਨੂੰਨ ਲਈ ਜਾਣੇ ਜਾਂਦੇ ਹਨ। ਲੁਧਿਆਣਾ ਦੇ ਲੋਕ ਸੱਚਮੁੱਚ ਮੇਰੇ ਡਿਜ਼ਾਈਨ ਦੀ ਸ਼ਲਾਘਾ ਕਰਦੇ ਹਨ ਅਤੇ ਜਦੋਂ ਵੀ ਮੈਂ ਸ਼ਹਿਰ ਵਿੱਚ ਆਪਣੀ ਪ੍ਰਦਰਸ਼ਨੀ ਲਗਾਉਂਦੀ ਹਾਂ ਤਾਂ ਮੈਨੂੰ ਬਹੁਤ ਸਾਰਾ ਪਿਆਰ ਮਿਲਦਾ ਹੈ।”

ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ਇੱਕ ਵਿਲੱਖਣ ਫੈਸ਼ਨ ਸ਼ੋਅ ‘ਪੀਡ਼੍ਹੀ’ ਅਤੇ ਆਨਲਾਈਨ-ਕਮ-ਆਫ਼ਲਾਈਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਲੁਧਿਆਣੇ ਤੋਂ ਉਸ ਦੇ ਬਹੁਤ ਸਾਰੇ ਗਾਹਕਾਂ ਨੇ ਇਸ ਮੌਕੇ ਸ਼ਮੂਲੀਅਤ ਕਰਦਿਆਂ ਫ਼ੈਸ਼ਨ ਸ਼ੋਅ ਦਾ ਆਨੰਦ ਮਾਣਿਆ ਜੋ ਕਿ ਅਮਨ ਸੰਧੂ ਦੁਆਰਾ ਫੈਸ਼ਨ ਦੇ ਖੇਤਰ ਵਿੱਚ 20 ਸਾਲ ਦਾ ਤਜਰਬਾ ਪੂਰਾ ਕਰਨ ਮੌਕੇ ਆਯੋਜਿਤ ਕੀਤਾ ਗਿਆ ਸੀ। ਫੈਸ਼ਨ ਸ਼ੋਅ ਦਾ ਮੁੱਖ ਆਕਰਸ਼ਣ ਫੈਸ਼ਨ ਵਾਕ ਸੀ ਜਿਸ ਵਿੱਚ ਬੱਚਿਆਂ, ਨੌਜਵਾਨ ਮਾਡਲਾਂ, ਮੱਧ ਉਮਰ ਦੀਆਂ ਅਤੇ ਬਜ਼ੁਰਗ ਔਰਤਾਂ, ਜੋ ਕਿ ਤਿੰਨ ਪੀਡ਼੍ਹੀਆਂ ਦੀ ਨੁਮਾਇੰਦਗੀ ਕਰ ਰਹੀਆਂ ਸਨ, ਨੇ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਸੂਟਾਂ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਮੌਕੇ ਵਿਸ਼ੇਸ਼ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਸ਼ੇਰਵੁੱਡ ਕਾਲਜ ਨੈਨੀਨਾਲ ਦੇ ਪ੍ਰਿੰਸੀਪਲ ਅਮਨਦੀਪ ਸੰਧੂ, ਪ੍ਰਿੰਸੀਪਲ, ਸਾਬਕਾ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਦੀ ਪਤਨੀ ਸੁਹਿੰਦਰ ਕੌਰ ਅਤੇ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਪ੍ਰਮੁੱਖ ਤੌਰ ਤੇ ਸ਼ਾਮਿਲ ਹੋਏ।

ਇਸ ਸੀਜ਼ਨ ਦੇ ਨਵੀਨਤਮ ਬ੍ਰਾਈਡਲ ਰੁਝਾਨਾਂ ਬਾਰੇ ਗੱਲ ਕਰਦੇ ਹੋਏ, ਅਮਨ ਸੰਧੂ ਨੇ ਕਿਹਾ, ਕਿ ‘‘ਅਸੀਂ ਸੁਰੱਖਿਅਤ ਖੇਡਣ ਦੇ ਯੁੱਗ ਤੋਂ ਇੱਕ ਪ੍ਰਯੋਗ ਕਰਨ ਵੱਲ ਚਲੇ ਗਏ ਹਾਂ। ਇਹ ਚਮਕਦਾਰ ਅਤੇ ਭਡ਼ਕਦੇ ਰੰਗਾਂ ਦਾ ਮੌਸਮ ਹੈ। ਉਨ੍ਹਾਂ ਕਿਹਾ ਕਿ ਸਤਰੰਗੀ ਪੀਂਘ ਦੇ ਮੂਲ ਰੂਪ ਵਿੱਚ ਸ਼ੇਡ ਗੁਲਾਬੀ, ਬਲੂਜ਼, ਪੀਲੇ ਅਤੇ ਸੰਤਰੀ ਰੰਗ ਇਸ ਸੀਜ਼ਨ ਲਈ ਵਿਸ਼ੇਸ਼ ਰੰਗ ਹੋਣਗੇ। ਜਾਮਨੀ ਵੀ ਇੱਕ ਰੁਝਾਨ ਵਾਲਾ ਰੰਗ ਹੋਵੇਗਾ।”

ਆਪਣੇ ਪਹਿਰਾਵੇ ਦੀ ਸ਼ੈਲੀ ਅਤੇ ਸਟਾਈਲ ਬਾਰੇ ਬੋਲਦਿਆਂ ਡਿਜ਼ਾਈਨਰ ਅਮਨ ਸੰਧੂ ਨੇ ਕਿਹਾ ਕਿ ਉਸ ਨੂੰ ਪੰਜਾਬੀ ਹੋਣ ’ਤੇ ਬਹੁਤ ਮਾਣ ਹੈ। ਉਸ ਨੇ ਕਿਹਾ, ਕਿਉਂਕਿ ਮੈਂ ਖੁਦ ਪੰਜਾਬੀ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਬਹੁਤ ਜੁਡ਼ੀ ਹੋਈ ਹਾਂ, ਇਸ ਦਾ ਉਸ ਦੀਆਂ ਸਮੁੱਚੀਆਂ ਪੇਸ਼ਕਾਰੀਆਂ ’ਤੇ ਬਹੁਤ ਪ੍ਰਭਾਵ ਹੈ ਜੋ ਕਿ ਵੱਖ-ਵੱਖ ਕਿਸਮਾਂ ਦੇ ਸੂਟਾਂ ਦਾ ਮਿਸ਼ਰਣ ਹੈ, ਭਾਵੇਂ ਉਹ ਸਲਵਾਰ ਕਮੀਜ਼, ਸ਼ਰਾਰਾ ਸੂਟ, ਘਰਾਰਾ ਸੂਟ, ਲਹਿੰਗਾ ਅਤੇ ਹੋਰ ਡਿਜ਼ਾਇਨਰ ਪਹਿਰਾਵੇ ਹੋਣ।

ਅਮਨ ਸੰਧੂ ਨੇ ਹਾਲ ਹੀ ਵਿਚ ਇੱਕ ਵਿਲੱਖਣ ‘ਲੁੱਕ ਬੁੱਕ’ ਦਾ ਵੀ ਲਾਂਚ ਕੀਤੀ ਜੋ ਕਿ ਉਸ ਦੇ ਡਿਜ਼ਾਈਨਰ ਖੇਤਰ ਦੇ 20 ਸਾਲਾਂ ਦੇ ਸਫ਼ਰ ਦੇ ਮੁੱਖ ਡਿਜ਼ਾਈਨਾਂ ਦੇ ਝਲਕ ਪੇਸ਼ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ  ਕਿ ਹਰੇਕ ਲੁੱਕ ਦਾ ਡਿਜ਼ਾਇਨ ਪੰਜਾਬੀ ਸਾਹਿਤ ਦੀ ਸਦੀਵੀ ਵਿਰਾਸਤ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਇੱਕ ਖੋਜੀ ਹੋਣ ਦੇ ਨਾਤੇ, ਮੈਨੂੰ ਹੈਂਡਵਰਕ, ਫੈਬਰਿਕ, ਕਢਾਈ ਅਤੇ ਫਿਊਜ਼ਨ ਡਰੈੱਸਾਂ ਨਾਲ ਪ੍ਰਯੋਗ ਕਰਨਾ ਬਹੁਤ ਪਸੰਦ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਪੂਰੀਆਂ ਕੁਲੈਕਸ਼ਨਾਂ ਦਾ  ਸੰਗ੍ਰਹਿ ਪੰਜਾਬੀ ਪਰੰਪਰਾਵਾਂ ਅਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੈ ਅਤੇ ਇਸ ਨੂੰ ਲੁਧਿਆਣਾ ਸਮੇਤ ਰਾਜ ਭਰ ਵਿੱਚ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੁਆਰਾ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।