ਦੋਆਬਾ ਕਾਲਜ ਵਿਖੇ ਲੋਹੜੀ ਦਾ ਤਿਊਹਾਰ ਮਣਾਇਆ ਗਿਆ

ਦੋਆਬਾ ਕਾਲਜ ਕੈਂਪਸ ਵਿਖੇ ਸਥਿਤ ਡੀ.ਸੀ. ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਲੋਹੜੀ ਦਾ ਤਿਉਹਾਰ ਮਣਾਇਆ ਗਿਆ।

ਦੋਆਬਾ ਕਾਲਜ ਵਿਖੇ ਲੋਹੜੀ ਦਾ ਤਿਊਹਾਰ ਮਣਾਇਆ ਗਿਆ
ਦੋਆਬਾ ਕਾਲਜ ਵਿੱਖੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਲੋਹੜੀ ਮਣਾਉਂਦੇ ਹੋਏ। 

ਜਲੰਧਰ, 14 ਜਨਵਰੀ 2022: ਦੋਆਬਾ ਕਾਲਜ ਕੈਂਪਸ ਵਿਖੇ ਸਥਿਤ ਡੀ.ਸੀ. ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਲੋਹੜੀ ਦਾ ਤਿਉਹਾਰ ਮਣਾਇਆ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਪ੍ਰਾਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੁਆਰਾ ਗਾਯਤਰੀ ਮੰਤਰ ਦਾ ਉਚਾਰਨ ਕਰਦੇ ਹੋਏ ਪਵਿਤਰ ਅਗਨੀ ਦੇਵਤਾ ਤੋਂ ਸਾਰੇ ਦੁਆਬਾ ਪਰਿਵਾਰ ਅਤੇ ਵਿਦਿਆਰਥੀਆਂ ਦੇ ਮੰਗਲ ਅਤੇ ਉਜਵਲ ਭੱਵਿਖ ਦੀ ਕਾਮਨਾ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਮੋਕੇ ਤੇ ਸਾਰੀਆਂ ਨੂੰ ਕੋਵਿਡ-19 ਮਹਾਮਾਰੀ ਦੇ ਚਲਦੇ ਕੋਵਿਡ ਪ੍ਰੋਟੋਕਾਲਸ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਸਰਕਾਰ ਬੇਟੀ ਪੜਾਅੋ ਅਤੇ ਬੇਟੀ ਬਚਾਅੋ ਅਭਿਆਨ ਦੇਸ਼ ਵਿੱਚ ਚਲਾ ਰਹੀ ਹੈ ਅਤੇ ਇਸ ਮਿਸ਼ਨ ਦੇ ਅੰਤਰਗਤ ਇਸ ਨੂੰ ਅਗੇ ਵਧਾਉਣ ਲਈ ਸਾਨੂੰ ਬੇਟੀਆਂ ਦੀ ਲੋਹੜੀ ਵੀ ਮਣਾਉਨ ਦੀ ਜ਼ਰੂਰਤ ਹੈ ਤਾਕਿ ਅਸੀ ਆਪਣੀ ਬੇਟੀਆਂ ਨੂੰ ਸਮਾਜ ਵਿੱਚ ਸਨਮਾਨ ਦਿਲਾ ਸਕਿਏ ਅਤੇ ਉਨਾਂ ਨੂੰ ਆਪਣੇ ਕਰਿਅਰ ਵਿੱਚ ਬੁਲੰਦੀਆਂ ਨੂੰ ਛੂਣ ਦੇ ਲਈ ਪ੍ਰੇਰਿਤ ਕਰ ਸਕਿਏ।