ਦੋਆਬਾ ਕਾਲਜ ਵਿੱਚ ਐਮਰਜੈਂਸੀ ਦੇਖਭਾਲ ਲਈ ਬਲੱਡ ਟੇਸਟਿੰਗ ਵਰਕਸ਼ਾਪ ਦਾ ਅਯੋਜਨ

ਦੋਆਬਾ ਕਾਲਜ ਵਿੱਚ ਐਮਰਜੈਂਸੀ ਦੇਖਭਾਲ ਲਈ ਬਲੱਡ ਟੇਸਟਿੰਗ ਵਰਕਸ਼ਾਪ ਦਾ ਅਯੋਜਨ
ਦੋਆਬਾ ਕਾਲਜ ਵਿੱਚ ਬਲੱਡ ਟੇਸਟਿੰਗ ਦੀ ਵਰਕਸ਼ਾਪ ਵਿੱਚ ਵਿਦਿਆਰਥੀ ਕੰਮ ਕਰਦੇ ਹੋਏ ।

ਜਲੰਧਰ, 3 ਨਵੰਬਰ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੇ ਬਾਇਓਟੈਕਨੋਲੋਜੀ ਅਤੇ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਵੱਲੋਂ ਸਾਇੰਸ ਦੇ ਵਿਦਿਆਰਥੀਆਂ ਦੇ ਲਈ ਐਮਰਜੈਂਸੀ ਦੇਖਭਾਲ ਲਈ ਤਿੰਨ ਹਫ਼ਤਿਆਂ ਦਾ ਬਲੱਡ ਟੇਸਟਿੰਗ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ (ਐਮਐਲਟੀ) ਦੇ ਵਿਦਿਆਰਥੀਆਂ ਨੇ ਪ੍ਰੋ. ਸਮਾਇਲ ਛਾਬੜਾ— ਬਾਇਓਟੈਕਨੋਲੋਜੀ ਵਿਭਾਗਮੁੱਖੀ ਅਤੇ ਫੈਕਲਟੀ ਸੁਪਰਵਿਜ਼ਨ ਦੇ ਅੰਤਰਗਤ ਕਾਲਜ ਦੇ 603 ਵਿਦਿਆਰਥੀਆਂ ਦੇ ਵੱਖ—ਵੱਖ ਬਿਮਾਰਿਆਂ ਨਾਲ ਸੰਬੰਧਤ ਬਲੱਡ ਟੇਸਟਿੰਗ ਪ੍ਰਣਾਲੀਆਂ, ਐਂਟੀ ਬਾੱਡੀ ਮੈਚਿੰਗ, ਕਲੀਨਿਕਲ ਰਿਕਾਰਡ ਕੀਪਿੰਗ, ਡੋਨਰ ਰਿਕਾਰਡ ਆਦਿ ਕੰਮ ਕਰਨ ਦੀ ਪੂਰੀ ਸਿਖਲਾਈ ਮਿਲੀ । ਇਸ ਵਿੱਚ ਮੈਡੀਕਲ ਐਮਰਜੈਂਸੀ ਜ਼ਰੂਰਤਾਂ ਅਤੇ ਜਲਦੀ ਬਲੱਡ ਦੀ ਜ਼ਰੂਰਤਾਂ ਦੇ ਅਨੁਰੂਪ ਇੱਕ ਮੁਕੰਮਲ ਡਾਟਾਬੇਸ ਵੀ ਤਿਆਰ ਕਰਨਾ ਸਿਖਿਆ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਐਨਐਸਐਸ ਦੇ ਵਲੰਟੀਅਰਾਂ ਨੂੰ ਇਸ ਮਹੱਤਵਪੂਰਨ ਡਾਟਾਬੇਸ ਨੂੰ ਤਿਆਰ ਕਰਨ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਇਸ ਤਰ੍ਹਾਂ ਦੀ ਸਾਮਾਜਿਕ ਭਲਾਈ ਦੇ ਯਤਨਾਂ ਨੂੰ ਚੰਗੇ ਢੰਗ ਨਾਲ ਕਰਨ ਦੇ ਲਈ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਅਤੇ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ।