ਜਤਿੰਦਰ ਸਿੰਘ ਪਾਬਲਾ ਦੀ ਕਿਤਾਬ 'ਇੰਝ ਸਿੱਖੋ ਪਹਾੜੇ' ਲੋਕ ਅਰਪਣ
ਹਾਊਸ ਆਫ ਲਿਟਰੇਚਰ (ਪੰਜਾਬੀ ਭਵਨ) ਨੇ ਕੀਤੀ ਹੈ ਪੁਸਤਕ ਪ੍ਰਕਾਸ਼ਿਤ
ਲੁਧਿਆਣਾ: ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਨਵਾਂ ਸ਼ਹਿਰ ਦੇ ਗਣਿਤ ਅਧਿਆਪਕ ਸਰਦਾਰ ਜਤਿੰਦਰ ਸਿੰਘ ਪਾਬਲਾ ਦੀ ਕਿਤਾਬ 'ਇੰਝ ਸਿੱਖੋ ਪਹਾੜੇ' ਅੱਜ ਪੰਜਾਬੀ ਭਵਨ ਵਿੱਚ ਲੋਕ ਅਰਪਣ ਕੀਤੀ ਗਈ।
ਇਸ ਕਿਤਾਬ ਵਿੱਚ ਬੱਚਿਆਂ ਨੂੰ ਪਹਾੜੇ ਸਿਖਾਉਣ ਲਈ ਮੈਪ ਵਿਧੀ ਅਤੇ ਚਿੱਤਰ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਹੈ। ਕਿਤਾਬ ਬਾਰੇ ਗੱਲ ਕਰਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦਾ ਇਹ ਬਹੁਤ ਵਧੀਆ ਉੱਦਮ ਹੈ।ਇਸ ਤਰ੍ਹਾਂ ਦੀਆਂ ਕਿਤਾਬਾਂ ਨਾਲ ਬੱਚੇ ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਗਣਿਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਤਾਬ ਨੂੰ ਜੀ ਆਇਆਂ ਆਖਦੇ ਹੋਏ ਲੇਖਕ ਨੂੰ ਇਸ ਵਧੀਆ ਕਾਰਜ ਲਈ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਇੰਚਾਰਜ ਮੈਡਮ ਸੁਰਿੰਦਰ ਦੀਪ ਕੌਰ, ਮਾਸਟਰ ਕਮਿਕਰ ਸਿੰਘ ਪੰਧੇਰ, ਲੇਖਕ ਮੀਤ ਅਨਮੋਲ, ਪ੍ਰਕਾਸ਼ਕ ਵਿਜੇ ਕੁਮਾਰ ਹਾਊਸ ਆਫ ਲਿਟਰੇਚਰ ਲੁਧਿਆਣਾ, ਸੁਰੇਸ਼ ਕੁਮਾਰ ਸਾਇੰਸ ਮਾਸਟਰ ਲੁਧਿਆਣਾ ਗੁਰਦੀਪ ਸਿੰਘ ਮੰਡਾਹਰ ਗੋਸਲ ਪ੍ਰਕਾਸ਼ਨ ਲੁਧਿਆਣਾ, ਪਰਮਜੀਤ ਸੋਹਲ ਆਦਿ ਹਾਜ਼ਰ ਸਨ।

City Air News 

