ਜਰਖੜ ਹਾਕੀ ਲੀਗ--ਸੀਨੀਅਰ ਵਰਗ ਵਿਚ ਰਾਮਪੁਰ ਅਤੇ ਜੂਨੀਅਰ ਵਰਗ ਵਿੱਚ ਜਟਾਣਾ ਰਹੇ ਜੇਤੂ  

ਜਰਖੜ ਹਾਕੀ ਲੀਗ--ਸੀਨੀਅਰ ਵਰਗ ਵਿਚ ਰਾਮਪੁਰ ਅਤੇ ਜੂਨੀਅਰ ਵਰਗ ਵਿੱਚ ਜਟਾਣਾ ਰਹੇ ਜੇਤੂ  

ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਰਾਮਪੁਰ ਕਲੱਬ ਅਤੇ ਜੂਨੀਅਰ ਵਰਗ ਵਿੱਚ ਜਟਾਣਾ ਅਕੈਡਮੀ ਦੀਆਂ ਟੀਮਾਂ ਜੇਤੂ ਰਹੀਆਂ  ।             

ਜਰਖੜ ਹਾਕੀ ਲੀਗ ਦੇ ਵਿੱਚ ਸੀਨੀਅਰ ਵਰਗ ਅਤੇ  ਜੂਨੀਅਰ ਵਰਗ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਸੀਨੀਅਰ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ ਰਾਮਪੁਰ ਕਲੱਬ ਨੇ ਉਟਾਲਾਂ ਕਲੱਬ ਨੂੰ ਨਿਰਧਾਰਤ ਸਮੇਂ ਤਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟਆਊਟ ਵਿੱਚ   5-4 ਗੋਲਾ ਨਾਲ ਹਰਾਇਆ ।ਜੇਤੂ ਟੀਮ ਵੱਲੋਂ ਹਰਪ੍ਰੀਤ ਸਿੰਘ ਨੇ 3 ਸੱਜਣ ਸਿੰਘ ਨੇ 2 ਗੋਲ ਕੀਤੇ ਜਦਕਿ ਓੁਟਾਲਾਂ ਵੱਲੋਂ ਰਪਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ 2-2 ਗੋਲ ਅਤੇ   ਅੰਗਦ ਸਿੰਘ ਨੇ 1 ਗੋਲ ਕੀਤਾ ਜਦਕਿ ਜੂਨੀਅਰ ਵਰਗ ਵਿੱਚ ਰਾਮਪੁਰ ਹਾਕੀ ਸੈਂਟਰ ਅਤੇ ਜਰਖੜ ਹਾਕੀ ਅਕੈਡਮੀ ਵਿਚਕਾਰ ਖੇਡਿਆ ਗਿਆ ਮੁਕਾਬਲਾ 3-3 ਗੋਲਾਂ ਤੇ ਬਰਾਬਰ ਰਿਹਾ  ਪੈਨਲਟੀ ਸਟਰੋਕ ਵਿੱਚ ਰਾਮਪੁਰ ਹਾਕੀ ਸੈਂਟਰ 4-2 ਗੋਲਾਂ ਨਾਲ ਜੇਤੂ ਰਿਹਾ  ਇਸ ਮੈਚ ਵਿੱਚ ਜਰਖੜ ਅਕੈਡਮੀ ਵੱਲੋਂ ਪ੍ਰਭਜੋਤ, ਹੁਸਨ ਅਤੇ ਗੈਵੀ ਨੇ ਗੋਲ ਕੀਤੇ ਰਾਮਪੁਰ ਵੱਲੋਂ ਨਵਜੋਤ ਅਨਮੋਲਦੀਪ ਅਤੇ ਆਕਾਸ਼ਪ੍ਰੀਤ ਨੇ ਗੋਲ ਕੀਤੇ। ਅੱਜ ਦੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਜਟਾਣਾ ਹਾਕੀ ਅਕੈਡਮੀ ਨੇ ਘਵੱਦੀ ਸਕੂਲ ਨੂੰ 7-2 ਗੋਲਾਂ ਨਾਲ ਹਰਾਇਆ  ਜੇਤੂ ਟੀਮ ਵੱਲੋਂ ਸਾਹਿਬਜੋਤ ਸਿੰਘ ਨੇ 3 ਜਸਕੀਰਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੇ 2-2 ਗੋਲ ਕੀਤੇ ਜਦਕਿ ਘਵੱਦੀ ਵੱਲੋਂ ਮੁਹੰਮਦ ਸਹਿਜਾਦ ਅਤੇ  ਗੁਰੂ ਜੈਪਾਲ ਨੇ ਇਕ ਇਕ ਗੋਲ ਕੀਤਾ  । ਅੱਜ ਦੇ ਮੈਚਾਂ ਦੌਰਾਨ ਧਰਮਿੰਦਰ ਸਿੰਘ ਮਨੀ, ਹਰਵਿੰਦਰ ਸਿੰਘ ਕਾਲਾ ਘਵੱਦੀ, ਪ੍ਰੇਮ ਸਿੰਘ ਰਾਮਪੁਰ ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ ਨਰੈਣ ਸਿੰਘ ਕਿਲਾ ਰਾਇਪੁਰ , ਇੰਦਰਜੀਤ ਸਿੰਘ ਅਮਰਗੜ੍ਹ ਆਦਿ ਹੋਰ ਉੱਘੀਅਾਂ ਸ਼ਖ਼ਸੀਅਤਾਂ ਹਾਜ਼ਰ ਸਨ  ।