ਜਰਖੜ ਵਾਲਿਆਂ ਨੇ ਜਿਊਂਦੇ ਜੀਅ ਉਡੱਣਾ ਸਿੱਖ ਮਿਲਖਾ ਨਾਲ ਨਿਭਾਈ ਯਾਰੀ 

ਅੱਜ ਜਰਖੜ ਹਾਕੀ ਅਕੈਡਮੀ ਨੇ ਸਵਰਗੀ ਮਿਲਖਾ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ  ਭੇਟ 

ਜਰਖੜ ਵਾਲਿਆਂ ਨੇ ਜਿਊਂਦੇ ਜੀਅ ਉਡੱਣਾ ਸਿੱਖ ਮਿਲਖਾ ਨਾਲ ਨਿਭਾਈ ਯਾਰੀ 

ਲੁਧਿਆਣਾ: ਉੱਡਣਾ ਸਿੱਖ ਮਿਲਖਾ ਸਿੰਘ ਜੋ 93 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਅੱਜ ਜਰਖੜ ਹਾਕੀ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਉਡਣਾ ਸਿੱਖ ਮਿਲਖਾ ਸਿੰਘ ਦੇ ਆਦਮਕੱਦ ਉੱਤੇ ਫੁੱਲਮਾਲਾ ਭੇੰਟ ਕਰ ਕੇ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ।
ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਖੇਡਾਂ  ਵਾਲਿਆਂ ਨੇ ਉਡਣਾ ਸਿੱਖ ਮਿਲਖਾ ਸਿੰਘ ਨਾਲ ਜਿਊਂਦੇ ਜੀਅ ਯਾਰੀ ਨਿਭਾਈ ਹੈਉਸ ਦੀਆਂ ਮਹਾਨ ਪ੍ਰਾਪਤੀਆਂ  ਨੂੰ ਦਰਸਾਉਂਦਾ 27  ਫੁੱਟ ਉੱਚਾ ਬੁੱਤ ਸਥਾਪਤ ਕੀਤਾ ਸੀ   ਉਨ੍ਹਾਂ ਦੱਸਿਆ ਕਿ  ਮਾਤਾ  ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਭਾਰਤ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ ਜਿੱਥੇ  ਉੱਡਣਾ ਸਿੱਖ ਮਿਲਖਾ ਸਿੰਘ ਦਾ ਜਿਊਂਦੇ ਜੀਅ ਆਦਮਕੱਦ ਬੁੱਤ ਲਗਾਇਆ ਗਿਆ ਸੀ ਇਸ ਬੁੱਤ ਦਾ ਉਦਘਾਟਨ ਖੁਦ ਉੱਡਣਾ ਮਿਲਖਾ ਸਿੰਘ ਨੇ 17 ਜਨਵਰੀ   2014 ਨੂੰ ਕੀਤਾ ਸੀ ਉਹ 28ਵੇੰ ਸਾਲ 2014 ਦੇ  ਜਰਖੜ ਖੇਡ ਮੇਲੇ ਉਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ ਇਸ ਮੌਕੇ ਉਨ੍ਹਾਂ ਨੇ ਜਦੋਂ ਆਪਣੀ ਜ਼ਿੰਦਗੀ ਦੀ ਤਰਸਯੋਗ ਹਾਲਤ ,ਘਾਲਣਾ , ਗਰੀਬੀ , ਸੰਘਰਸ਼ ਦਾ ਵਰਣਨ ਕੀਤਾ ਸੀ ਤਾਂ ਹਰ ਖੇਡ ਪ੍ਰੇਮੀ ਦੀ ਅੱਖ ਨਮ ਹੋਈ ਸੀ,ਅੱਜ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਫੇਰ ਉਸੇ ਤਰ੍ਹਾਂ ਖਿਡਾਰੀਆਂ ਦੀਆਂ ਅੱਖਾਂ ਨਮ ਹੋਈਆਂ ਹਨ ਉਹ  ਉੱਭਰਦੇ ਖਿਡਾਰੀਆਂ ਲਈ ਇਕ ਪ੍ਰੇਰਨਾ ਸਰੋਤ ਹਨ  । ਓੁਡੱਣਾ ਸਿੱਖ ਮਿਲਖਾ ਸਿੰਘ ਨੇ ਏਸ਼ੀਅਨ ਖੇਡਾਂ ,ਰਾਸ਼ਟਰਮੰਡਲ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਭਾਰਤ ਲਈ ਅਥਾਹ ਗੋਲਡ ਮੈਡਲ ਜਿੱਤੇ ਹਨ  ।ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ  80 ਅੰਤਰਰਾਸ਼ਟਰੀ ਪੱਧਰ ਦੀਆਂ ਕੁੱਲ ਦੌੜਾਂ ਦੌੜੀਆਂ ਜਿਨ੍ਹਾਂ ਵਿੱਚੋਂ 77 ਜਿੱਤੀਆਂ ਪਾਕਿਸਤਾਨ ਦੇ ਰਾਸ਼ਟਰਪਤੀ ਸ੍ਰੀ ਅਯੂਬ ਖ਼ਾਨ ਨੇ ਉਨ੍ਹਾਂ ਨੂੰ ਉਡਣਾ ਸਿੱਖ ਦਾ ਖ਼ਿਤਾਬ ਦਿੱਤਾ  ਪਰ ਉਨ੍ਹਾਂ ਨੂੰ  ਰੋਮ ਓਲੰਪਿਕ ਵਿੱਚ 400 ਮੀਟਰ ਦੌੜ ਵਿੱਚ 45:6 ਸੈਕਿੰਡ ਦਾ ਨਵਾਂ ਰਿਕਾਰਡ ਬਣਾਉਣ ਦੇ ਬਾਵਜੂਦ ਵੀ ਤਗ਼ਮਾ ਨਾ ਜਿੱਤਣ ਦਾ ਬੜਾ ਦੁੱਖ ਸੀ ਤੇ ਦੂਸਰਾ ਉਹ ਚਾਹੁੰਦੇ ਸਨ ਕਿ ਜਿਊਂਦੇ ਜੀਅ ਪੰਜਾਬ ਦਾ ਕੋਈ ਅਥਲੀਟ  ਮਿਲਖਾ ਸਿੰਘ ਦਾ  ਰਿਕਾਰਡ ਤੋੜੇ ਪਰ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ ਅੱਜ ਜਰਖੜ ਸਟੇਡੀਅਮ ਵਿਖੇ ਉਨ੍ਹਾਂ ਦੇ ਆਦਮਕੱਦ ਬੁੱਤ ਉਤੇ ਖਿਡਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਕੋਚ ਗੁਰਸਤਿੰਦਰ ਸਿੰਘ ਪਰਗਟ, ਯਾਦਵਿੰਦਰ ਸਿੰਘ ਤੂਰ, ਸੰਦੀਪ ਸਿੰਘ ਪੰਧੇਰ,  ਪਹਿਲਵਾਨ ਹਰਮੇਲ ਸਿੰਘ ਕਾਲਾ  ,ਸਾਹਿਬਜੀਤ ਸਿੰਘ ਸਾਬੀ,ਰਵਿੰਦਰ ਸਿੰਘ ਕਾਲਾ ਘਵੱਦੀ, ਠਾਕੁਰਜੀਤ ਸਿੰਘ ਦਾਦ,ਤਜਿੰਦਰ ਸਿੰਘ ਜਰਖੜ ,ਰਾਜਿੰਦਰ ਸਿੰਘ ਜਰਖੜ, ਗੁਰਵਿੰਦਰ ਸਿੰਘ ਦਿੱਲੀ , ਰਣਜੀਤ ਸਿੰਘ ਆਲਮਗੀਰ,ਜਗਦੇਵ ਸਿੰਘ ਜਰਖੜ   ਗੁਰਦੀਪ ਸਿੰਘ ਟੀਟੂ ਕਿਲ੍ਹਾ  ਰਾਏਪਰ , ਲਵਜੀਤ ਸਿੰਘ ,ਵਿਨੋਦ ਕੁਮਾਰ  ਆਦਿ ਹੋਰ ਸ਼ਖ਼ਸੀਅਤਾਂ ਅਤੇ ਖਿਡਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ   ।

(ਫਾਈਲ ਫੋਟੋ)