ਦੋਆਬਾ ਕਾਲਜ, ਜਲੰਧਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2026 ਉਤਸਾਹਪੂਰਵਕ ਮਨਾਇਆ ਗਿਆ
ਜਲੰਧਰ, 22 ਜੂਨ, 2026: ਦੋਆਬਾ ਕਾਲਜ, ਜਲੰਧਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2026 ਬੜੇ ਹੀ ਉਤਸਾਹ ਅਤੇ ਊਮੰਗ ਨਾਲ ਮਨਾਇਆ ਗਿਆ । ਇਸ ਮੌਕੇ ’ਤੇ ਵਿਦਿਆਰਥੀ, ਅਧਿਆਪਕ, ਪ੍ਰਬੰਧਨ ਪ੍ਰਤੀਨਿਧੀਆਂ, ਸਿਹਤ ਮਾਹਿਰ, ਸਕੂਲ ਦੇ ਵਿਦਿਆਰਥੀ ਅਤੇ ਖਿਡਾਰੀ ਨੇ ਇੱਕ ਜੁਟ ਹੋ ਕੇ ਸਿਹਤ, ਸਦਭਾਵਨਾ ਅਤੇ ਸੰਪੂਰਨ ਤੰਦਰੁਸਤੀ ਦਾ ਸੰਦੇਸ਼ ਦਿੱਤਾ ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਨਿਤਿਨ ਕੋਹਲੀ (ਜਲੰਧਰ ਕੇਂਦਰੀ ਵਿਧਾਨਸਭਾ ਖੇਤਰ ਦੇ ਪ੍ਰਭਾਰੀ) ਸਨ । ਅਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਉਨ੍ਹਾਂ ਨੇ ਪਿੱਛਲੇ 30 ਸਾਲਾਂ ਦੇ ਯੋਗ ਸਾਧਨਾ ਦੇ ਅਪਣੇ ਅਨੁਭਵ ਸਾਂਝਾ ਕੀਤੇ ਅਤੇ ਯੋਗ ਦੇ ਜੀਵਨ—ਪਰਿਵਰਤਨਕਾਰੀ ਲਾਭ ’ਤੇ ਚਾਨਣਾ ਪਾਇਆ । ਉਨ੍ਹਾਂ ਨੇ ਇੱਕ ਅਜਿਹੇ ਮਰੀਜ ਦਾ ਉਦਾਹਰਣ ਦਿੱਤਾ ਜੋ ਕਾਫੀ ਸਮੇਂ ਤੱਕ ਬਿਸਤਰ ’ਤੇ ਰਹਿਣ ਦੇ ਬਾਵਜੂਦ ਵੀ ਯੋਗ ਦੇ ਮਾਧਿਅਮ ਰਾਹੀਂ ਦੁਬਾਰਾ ਤੰਦਰੁਸਤ ਹੋਇਆ । ਉਨ੍ਹਾਂ ਨੇ ਸਾਰੀਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੇ ਲਈ ਪ੍ਰੇਰਿਤ ਕੀਤਾ ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਭਜਨ ਗਾਇਕ ਰਾਜੇਸ਼ ਅਮਰ ਪ੍ਰੇਮੀ ਵੱਲੋਂ ਪ੍ਰਸਤੁੱਤ ਮਨੋਹਰ ਭਜਨਾਂ ਨਾਲ ਹੋਈ । ਆਰਟ ਆਫ ਲਿਵਿੰਗ ਦੇ ਵਿਦਿਆਰਥੀਆਂ ਨੇ ਵੱਖ—ਵੱਖ ਯੋਗ ਆਸਨਾਂ ਦਾ ਪ੍ਰਦਰਸ਼ਨ ਕੀਤਾ । ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਨ ਪ੍ਰਸਿੱਧ ਅਭਿਨੇਤਰੀ ਅਤੇ ਆਰਟ ਆਫ ਲਿਵਿੰਗ ਇੰਸਟ੍ਰਕਟਰ ਸ਼ਵੇਤਾ ਗਰੋਚਰ ਅਤੇ ਵਿਦਿਆਰਥੀਆਂ ਵੱਲੋਂ ਪ੍ਰਸੱਤੁਤ ਯੋਗ—ਆਧਾਰਤ ਨ੍ਰਿਤ—ਨਾਟਿਕਾ ਰਹੀ, ਜਿਸਨੇ ਹਾਜਰ ਜਨਸਮੂਹ ਨੂੰ ਮੰਤਰ ਮੁਗਦ ਕਰ ਦਿੱਤਾ ।
ਇਸ ਮੌਕੇ ’ਤੇ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਯੋਗ ਦੀ ਭਾਰਤ ਦੀ ਅਮੁੱਲ ਧਰੋਹਰ ਦੱਸਦਿਆਂ ਹੋਇਆ ਕਿਹਾ ਕਿ ਯੋਗ ਸਰੀਰਕ ਸਿਹਤ, ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਅਤੇ ਸਮਗਰ ਵਿਅਕਤੀਤਵ ਵਿਕਾਸ ਦਾ ਸ਼ਸ਼ਕਤ ਮਾਧਿਅਮ ਹੈ ।
ਪ੍ਰੋਗਰਾਮ ਵਿੱਚ ਦੋਆਬਾ ਕਾਲਜ ਦੇ 500 ਤੋਂ ਵੀ ਵੱਧ ਵਿਦਿਆਰਥੀਆਂ ਨੇ ਉਤਸਾਹਪੂਰਵਕ ਭਾਗ ਲਿਆ । ਇਨ੍ਹਾਂ ਵਿੱਚ ਰਾਸ਼ਟਰੀ ਕੈਡੇਟ ਕੋਰ, ਰਾਸ਼ਟਰੀ ਸੇਵਾ ਯੌਜਨਾ, ਵਿਦਿਆਰਥੀ ਪਰਿਸ਼ਦ, ਸਿਹਤ ਅਤੇ ਕਲਿਆਣ ਸਮਿਤੀ ਦੇ ਮੈਂਬਰ ਅਤੇ ਕਾਲਜ ਦੀ ਫੁੱਟਬਾਲ, ਕ੍ਰਿਕੇਟ ਅਤੇ ਹੋਰ ਖੇਲ ਅਕਾਦਮੀਆਂ ਦੇ ਸਿਖਿਆਰਥੀ ਵੀ ਸ਼ਾਮਲ ਸਨ । ਇਸ ਤੋਂ ਇਲਾਵਾ ਐਲ.ਆਰ. ਦੋਆਬਾ ਸਕੂਲ, ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਅਤੇ ਜਲੰਧਰ ਮਾਡਲ ਸਕੂਲ ਦੇ ਵਿਦਿਆਰਥੀ ਨੇ ਵੀ ਇਸ ਆਯੋਜਨ ਵਿੱਚ ਭਾਗ ਲੈ ਕੇ ਇਸਨੂੰ ਇੱਕ ਸ਼ਸਕਤ ਸਾਮੁਦਾਇਕ ਪਹਿਲ ਦਾ ਸਵਰੂਪ ਪ੍ਰਦਾਨ ਕੀਤਾ ।
ਇਕ ਸਮੂਹਿਕ ਯੋਗ ਸੈਸ਼ਨ ਆਰ ਆਫ ਲਿਵਿੰਗ ਦੇ ਇੰਸਕ੍ਰਟਰ ਸ਼ਵੇਤਾ ਗਰੋਵਰ, ਰੋਹਿਤ ਸ਼ਰਮਾ ਅਤੇ ਵਿਕਰਮ ਚੋਪੜਾ ਦੁਆਰਾ ਕਰਵਾਇਆ ਗਿਆ, ਜਿਸ ਵਿੱਚ ਸੈਂਕੜੇ ਭਾਗੀਦਾਰਾਂ ਨੇ ਇਕੱਠੇ ਯੋਗਾ ਕੀਤਾ ਅਤੇ ਏਕਤਾ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਦਿੱਤਾ ।
ਪ੍ਰੋਗਰਾਮ ਦਾ ਸੰਚਾਲਨ ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ ਨੇ ਕੀਤਾ । ਮੰਚ ਸੰਚਾਲਨ ਪ੍ਰੋ. ਰਜਨੀ ਧੀਰ ਅਤੇ ਪ੍ਰੋ. ਸਾਕਸ਼ੀ ਨੇ ਕੀਤਾ, ਜਦਕਿ ਡਾ. ਸੁਰੇਸ਼ ਮਾਗੋ ਨੇ ਧੰਨਵਾਦ ਕੀਤਾ ।
ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਹਾਜ਼ਰ ਨੇ ਯੋਗ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਦਭਾਵਨਾਪੂਰਨ ਸਮਾਜ ਦੀ ਉਸਾਰੀ ਕਰਨ ਦੀ ਸਹੁੰ ਚੁੱਕੀ ।
City Air News 


