ਦੋਆਬਾ ਕਾਲਜ ਵਿਖੇ ਵਰਲਡ ਟੀਬੀ ਡੇ ’ਤੇ ਇੰਟਰ ਡਿਪਾਰਟਮੈਂਟਲ ਕਵਿਜ਼ ਅਯੋਜਤ

ਦੋਆਬਾ ਕਾਲਜ ਵਿਖੇ ਵਰਲਡ ਟੀਬੀ ਡੇ ’ਤੇ ਇੰਟਰ ਡਿਪਾਰਟਮੈਂਟਲ ਕਵਿਜ਼ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਸਾਇੰਸ ਕਵਿਜ਼ ਵਿੱਚ ਡਾ. ਸ਼ਿਵਿਕਾ ਦੱਤਾ ਵਿਦਿਆਰਥੀਆਂ ਨੂੰ ਕਵਿਜ਼ ਕਰਵਾਉਂਦੇ ਹੋਏ ।   

ਜਲੰਧਰ, 5 ਅਪ੍ਰੈਲ, 2024: ਦੋਆਬਾ ਕਾਲਜ ਦੇ ਸਕੂਲ ਆਫ ਲਾਇਫ ਸਾਇੰਸਿਸ ਵੱਲੋਂ ਵਰਲਡ ਟੀਬੀ ਡੇ ਨੂੰ ਸਮਰਪਿਤ ਇੰਟਰ ਡਿਪਾਰਟਮੈਂਟਲ ਕਵਿਜ਼ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਰਾਜੀਵ ਖੋਸਲਾ, ਡਾ. ਅਸ਼ਵਿਨੀ ਕੁਮਾਰ, ਡਾ. ਰਾਕੇਸ਼ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਵਿੱਚ ਸਮੇਂ ਸਮੇਂ ਤੇ ਹੋਣ ਵਾਲੀ ਖਤਰਨਾਕ ਸਪਰਸ਼ਸੰਚਾਰੀ ਅਤੇ ਸੰਕ੍ਰਿਮਤ ਬਿਮਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਤਾਕਿ ਉਹ ਖੁਦ ਆਪਣੇ ਆਪ ਨੂੰ ਅਤੇ ਸਮਾਜ ਵਿੱਚ ਇਸ ਤੋਂ ਬਚਣ ਦੇ ਤੌਰ ਤਰੀਕੇ ਦੇ ਬਾਰੇ ਵਿੱਚ ਪ੍ਰਸਾਰ ਕਰ ਸਕੇ । ਇਸ ਮੌਕੇ ਤੇ ਵਿਦਿਆਰਥੀਆਂ ਦੀ ਟ੍ਰਾਂਸਪੋਜੋਨ ਟੀਮ— ਅੰਜੂ, ਰਿਸ਼ ੂ ਅਤੇ ਜ਼ਸਪ੍ਰੀਤ ਨੇ ਪਹਿਲਾ, ਕ੍ਰਿਸਪਰ ਟੀਮ— ਵੰਸ਼ਿਕਾ, ਸਫੀਕ ਅਤੇ ਰਾਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ ਅਤੇ ਪ੍ਰਾਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।