ਦੋਆਬਾ ਕਾਲਜ ਵਿਖੇ ਇੰਟਰ ਸਕੂਲ ਸਿਵਮਿੰਗ ਪ੍ਰਤਿਯੋਗਿਤਾ ਅਯੋਜਤ

ਦੋਆਬਾ ਕਾਲਜ ਕੈਂਪਸ ਵਿੱਚ ਸਥਿਤ ਸਿਵਮਿੰਗ ਪੂਲ ਐਕੇਡਮੀ ਵਿੱਚ ਇੰਟਰ ਸਕੂਲ ਸਿਵਮਿੰਗ ਪ੍ਰਤਿਯੋਗਿਤਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 150 ਵਿਦਿਆਰਥੀਆਂ ਨੇ ਭਾਗ ਲਿਆ। 

ਦੋਆਬਾ ਕਾਲਜ ਵਿਖੇ ਇੰਟਰ ਸਕੂਲ ਸਿਵਮਿੰਗ ਪ੍ਰਤਿਯੋਗਿਤਾ ਅਯੋਜਤ
ਦੋਆਬਾ ਕਾਲਜ ਸਿਵਮਿੰਗ ਅਕੈਡਮੀ ਵਿੱਚ ਅਯੋਜਤ ਇੰਟਰ ਸਕੂਲ ਸਿਵਮਿੰਗ ਪ੍ਰਤਿਯੋਗਿਤਾ ਵਿੱਚ ਜੈਤੂ ਖਿਡਾਰੀ ਮੈਡਲ ਦੇ ਨਾਲ।

ਜਲੰਧਰ, 22 ਜੁਲਾਈ, 2023: ਦੋਆਬਾ ਕਾਲਜ ਕੈਂਪਸ ਵਿੱਚ ਸਥਿਤ ਸਿਵਮਿੰਗ ਪੂਲ ਐਕੇਡਮੀ ਵਿੱਚ ਇੰਟਰ ਸਕੂਲ ਸਿਵਮਿੰਗ ਪ੍ਰਤਿਯੋਗਿਤਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 150 ਵਿਦਿਆਰਥੀਆਂ ਨੇ ਭਾਗ ਲਿਆ। 


ਪਿ੍ਰੰ. ਡਾ. ਪਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਕੋਚ ਨਵਨੀਤ ਸੈਣੀ, ਵਿਦਿਆਰਥੀਆਂ ਅਤੇ ਅਭਿਭਾਵਕਾਂ ਨੇ ਕੀਤਾ। ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਸਿਵਮਿੰਗ ਪੂਲ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਸਿਵਮਿੰਗ ਦੀ ਸਿਖਲਾਈ ਸੁਚਾਰੂ ਢੰਗ ਨਾਲ ਦਿੱਤੀ ਜਾਂਦੀ ਹੈ ਤਾਕਿ ਉਹ ਆਪਣੇ ਆਪ ਨੂੰ ਮਾਨਸਿਕ ਅਤੇ ਸ਼ਾਰੀਰਿਕ ਤੌਰ ਤੇ ਫਿਟ ਰਖ ਸਕਣ। 

ਇਸ ਪ੍ਰਤਿਯੋਗਿਤਾ ਵਿੱਚ ਕੋਚ ਨਵਨੀਤ ਸੈਣੀ, ਸਹਿਯੋਗੀ- ਮੋਂਟੀ, ਰੋਬਿਨ, ਵਰੁਣ ਦੀ ਦੇਖ ਰੇਖ ਵਿੱਚ ਭਾਗ ਲੈਂਦੇ ਹੋਏ ਲੜਕਿਆਂ ਦੇ ਵਰਗ ਵਿੱਚ ਹਸਰਤ ਲੁਬਾਣਾ, ਨਾਮਿਆ ਅਰੋੜਾ, ਪਵਨ ਅਤੇ ਭਵਿਆ ਵਿਜੇਤਾ ਸਨ। ਲੜਕੇਆਂ ਦੇ ਵਰਗ ਵਿੱਚ ਵਿਹਾਨ ਅਰੋੜਾ, ਮਾਣਿਕ, ਇਵਰਾਜ ਸਿੰਘ, ਸਕਸ਼ਮ ਸ਼ਰਮਾ, ਗੁਰਵੀਰ, ਨੈਤਿਕ, ਨਮਨ ਅਤੇ ਦਰਸ਼ਵੀਰ ਵਿਜੇਤਾ ਰਹੇ। ਜੈਤੂ ਵਿਦਿਆਰਥੀਆਂ ਨੂੰ ਡੈਕਲਾਥਾਨ ਦੇ ਸਹਿਯੋਗ ਨਾਲ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਤੇ ਐਡਵੋਕੇਟ ਬੋਬੀ, ਵਿਨੀਤ ਸ਼ਰਮਾ, ਅਮਿਤ ਸੋਨੀ ਅਤੇ ਗਗਨਦੀਪ ਹਾਜ਼ਰ ਸਨ।