ਦੋਆਬਾ ਕਾਲਜ ਵਿੱਚ ਦੀਖਿਆ ਅਰੰਭ— ਹਵਨ ਯੱਗ ਨਾਲ ਨਵਾਂ ਸੈਸ਼ਨ ਸ਼ੁਰੂ

ਜਲੰਧਰ, 22 ਜੁਲਾਈ, 2025: ਦੋਆਬਾ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਦੁਆਰਾ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੀਖਿਆ ਆਰੰਭ—2025 ਸਮਾਰੋਹ ਦੇ ਨਾਲ ਕੀਤੀ ਗਈ । ਇਸ ਵਿੱਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਲਈ ਹਵਨ—ਯੱਗ ਦਾ ਅਯੋਜਨ ਕੀਤਾ ਗਿਆ । ਇਸ ਸਮਾਗਮ ਵਿੱਚ ਸ਼੍ਰੀ ਚੰਦਰ ਮੋਹਨ—ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੋਨਿਆ ਕਾਲਰਾ, ਪ੍ਰੋ. ਸੁਰਜੀਤ ਕੌਰ—ਸੰਯੋਜਕ, ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥੀਆਂ ਨੇ ਕੀਤਾ ।
ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਮਕਸਦ ਨੂੰ ਨਿਰਧਾਰਿਤ ਕਰ ਉਸਨੂੰ ਸਖ਼ਤ ਮੇਹਨਤ ਨਾਲ ਹਾਸਿਲ ਕਰਨ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਨਾਮਵਰ ਕ੍ਰਿਕੇਟ ਖਿਡਾਰੀ ਸ਼ੁਭਮਨ ਗਿਲ ਦੀ ਮੇਹਨਤ ਤੋਂ ਪ੍ਰੇਰਣਾ ਲੈ ਕੇ ਜੀਵਨ ਦੀ ਸਿਖਰਾਂ ਨੂੰ ਛੁਹਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਸਾਨੂੰ ਅੱਜ ਦੇ ਯੁੱਗ ਦੇ ਅਨੁਸਾਰ ਨਵੀਂ ਚੀਜਾਂ ਸਿੱਖਣੀਆਂ ਚਾਹੀਦੀਆਂ ਹਨ ਅਤੇ ਬਿਹਤਰੀ ਲਈ ਆਉਣ ਵਾਲੀਆਂ ਤਬਦੀਲੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੀਖਿਆ ਆਰੰਭ ਦੇ ਸ਼ਾਬਦਿਕ ਅਰਥ ਦੇ ਮਹੱਤਵ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਕਾਲਜ ਆਪਣੇ 85ਵੇਂ ਅਕਾਦਮਿਕ ਸੈਸ਼ਨ ਵਿੱਚ ਸਾਕਾਰਾਤਮਕ ਸ਼ੁਰੂਆਤ ਨਾਲ ਪ੍ਰਵੇਸ਼ ਕਰ ਰਿਹਾ ਹੈ । ਇਸਦੇ ਤਹਿਤ ਕਾਲਜ ਵਿੱਚ ਦਾਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ—2020 ਦੇ ਤਹਿਤ ਰੋਜ਼ਗਾਰ ਮੁੱਖੀ ਕੋਰਸਾਂ ਵਿੱਚ ਬਹੁ—ਆਯਾਮੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ।
ਇਸ ਮੌਕੇ ’ਤੇ ਵਿਦਿਆਰਥੀਆਂ ਨੇ ਭਜਨ ਅਤੇ ਗੀਤ ਵੀ ਪੇਸ਼ ਕੀਤੇ । ਡਾ. ਸਤਪਾਲ ਗੁਪਤਾ—ਮੈਂਬਰ ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਵੀ ਇਸ ਮੌਕੇ ਤੇ ਹਾਜ਼ਰ ਸਨ । ਪ੍ਰੋ. ਸੁਰਜੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ।