ਦੁਆਬਾ ਕਾਲਜ ਜਲੰਧਰ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ

ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੁਆਰਾ ਬੀਟੀਐਚਐਮ ਸਮੈਸਟਰ –2 ਅਤੇ ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ ਹੋਟਲ ਫੋਰਚਊਨ ਐਵਿਨਿਊ, ਜਲੰਧਰ ਵਿੱਖੇ ਕਰਵਾਇਆ ਗਿਆ।

ਦੁਆਬਾ ਕਾਲਜ ਜਲੰਧਰ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ
ਦੁਆਬਾ ਕਾਲਜ ਦੇ ਬੀਟੀਐਚਐਮ ਦੇ ਵਿਦਿਆਰਥੀਆਂ ਇੰਡਸਟਿ੍ਰਅਲ ਵਿਜ਼ਿਟ- ਹੋਟਲ ਫੋਰਚਊਨ ਐਵਿਨਿਉ ਵਿੱਚ ਨਰਿੰਦਰ ਕੁਮਾਰ ਪ੍ਰੋ. ਪ੍ਰਦੀਪ ਕੁਮਾਰ ਦੇ ਨਾਲ। 

ਜਲੰਧਰ, 10 ਅਪ੍ਰੈਲ, 2023: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੁਆਰਾ ਬੀਟੀਐਚਐਮ ਸਮੈਸਟਰ –2 ਅਤੇ ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਵਿਜ਼ਿਟ ਹੋਟਲ ਫੋਰਚਊਨ ਐਵਿਨਿਊ, ਜਲੰਧਰ ਵਿੱਖੇ ਕਰਵਾਇਆ ਗਿਆ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਹੋਟਲਾਂ ਵਿੱਚ ਇੰਡਸਟ੍ਰਿਅਲ ਵਿਜ਼ਿਟ, ਸੈਮੀਨਾਰ ਅਤੇ ਵਰਕਸ਼ਾਪ ਕਰਵਾਈ ਜਾਂਦੀ ਹੈ ਤਾਕਿ ਹੋਟਲ ਇੰਡਸਟਰੀ ਦੀ ਬਾਰੀਕੀਆਂ ਦੇ ਬਾਰੇ ਵਿੱਚ ਇਹਨਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਸਕੇ। ਇਸੇ ਦਾ ਨਤੀਜਾ ਹੈ ਕਿ ਹੋਟਲ ਮੈਨੇਜਮੇਂਟ ਦੇ ਵਿਦਿਆਰਥੀ ਹਰ ਸਾਲ ਨਾਮਵਰ ਹੋਟਲਾਂ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਪਲੇਸਮੇਂਟ ਪ੍ਰਾਪਤ ਕਰਦੇ ਹਨ।

ਹੋਟਲ ਫੋਰਚਊਨ ਐਵਿਨਿਉ ਦੇ ਟ੍ਰੇਨਿੰਗ ਮੈਨੇਜਰ ਨਰਿੰਦਰ ਕੁਮਾਰ ਨੇ ਪ੍ਰੋਫੈਸਰ ਕੋਮਲ ਰਾਣੀ ਅਤੇ ਬੀਟੀਐਚਐਮ ਦੇ ਵਿਦਿਆਰਥੀਆਂ ਨੂੰ ਹੋਟਲ ਦੇ ਵੱਖ ਵੱਖ ਵਿਭਾਗਾਂ- ਫੂਡ ਪ੍ਰੋਡਕਸ਼ਨ, ਸਰਵਿਸ, ਫਰੰਟ ਆਫਿਸ, ਹਾਊਸ ਕੀਪਿੰਗ ਆਦੀ ਦਾ ਨਰੀਕਸ਼ਨ ਕਰਵਾਉਂਦੇ ਹੋਏ ਇਨਾਂ ਦੇ ਕਾਂਪੋਨੇਂਟਸ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਟ੍ਰੇਨਿੰਗ ਸੈਸ਼ਨ ਦੇ ਅੰਤਰਗਤ ਚਾਰ ਸਿਤਾਰੇ ਹੋਟਲ ਦੇ ਮਾਪ ਦੰਡਾ ਅਤੇ ਟੂਰੀਜ਼ਮ ਅਤੇ ਹੋਟਲ ਇੰਡਸਟਰੀ ਵਿੱਚ ਰੋਜ਼ਗਾਰ ਦੇ ਮੌਕਿਆਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ।