ਜੁਆਇੰਟ ਐਕਸ਼ਨ ਕਮੇਟੀ ਦੁਆਰਾ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਧਰਨਾ ਪੰਜਵੇਂ ਦਿਨ ਵਿੱਚ ਪ੍ਰਵੇਸ਼

ਜੁਆਇੰਟ ਐਕਸ਼ਨ ਕਮੇਟੀ ਦੀ ਪੰਜਾਬ ਸਰਕਾਰ ਨਾਲ 16 ਨੂੰ ਮੀਟਿੰਗ, ਆਗਾਮੀ ਨੀਤਿ ਮੀਟਿੰਗ ਤੋਂ ਬਾਅਦ ਹੋਵੇਗੀ

ਜੁਆਇੰਟ ਐਕਸ਼ਨ ਕਮੇਟੀ ਦੁਆਰਾ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਅਤੇ ਧਰਨਾ ਪੰਜਵੇਂ ਦਿਨ ਵਿੱਚ ਪ੍ਰਵੇਸ਼
ਜੁਆਇੰਟ ਐਕਸ਼ਨ ਕਮੇਟੀ ਦੁਆਰਾ ਪੁਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਮੈਂਬਰ।

ਜਲੰਧਰ, 12 ਜੂਨ, 2023: ਪੁਡਾ ਕੰਪਲੈਕਸ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਦੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੇ ਦਾਖਲੇ ਦੇ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸੈਂਟ੍ਰਲਾਈਜ਼ਡ ਐਡਮੀਸ਼ਨ ਪੋਰਟਲ ਦੇ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਦੀ ਪੰਜ ਦਿਨਾਂ ਦੀ ਭੁੱਖ ਹੜਤਾਲ ਅਤੇ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਜਿਸ ਵਿੱਚ ਪੰਜਾਬ ਏਡਿਡ ਕਾਲਜ ਪ੍ਰਬੰਧਨ ਤਿੰਨ ਰਾਜ ਵਿਸ਼ਵ ਵਿਦਿਆਲਿਆਂ ਦੇ ਪਿ੍ਰੰਸੀਪਲ ਐਸੋਸਿਏਸ਼ਨ, ਪੰਜਾਬ ਚੰਡੀਗੜ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਬੰਧਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ- ਪਿ੍ਰੰ. ਡਾ. ਗੁਰਦੇਵ ਸਿੰਘ- ਪ੍ਰਧਾਨ, ਪਿੰਸੀਪਲ ਐਸੋਸਿਏਸ਼ਨ, ਪਿ੍ਰੰ. ਡਾ. ਅਨੂਪ ਕੁਮਾਰ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪਿ੍ਰੰ. ਡਾ. ਰਾਜੇਸ਼ ਕੁਮਾਰ, ਪਿ੍ਰੰ. ਪੂਜਾ ਪਰਾਸ਼ਰ, ਡਾ. ਮਨੂ ਸੂਦ- ਜੀਐਨਡੀਯੂ, ਏਰਿਆ ਸਕ੍ਰੇਟਰੀ, ਡਾ. ਸੰਜੀਵ ਧਵਨ- ਜ਼ਿਲਾ ਪ੍ਰਧਾਨ ਅਤੇ ਹੋਰ ਕਾਲਜਾਂ ਦੇ ਪ੍ਰੋਫੈਸਰਸ ਵੀ ਅੱਜ ਦੇ ਧਰਨੇ ਵਿੱਚ ਸ਼ਾਮਲ ਰਹੇ।

ਪਿ੍ਰੰ. ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਸਰਕਾਰ ਨਾਲ 16 ਜੂਨ ਨੂੰ ਮੁਲਾਕਾਤ ਹੋਵੇਗੀ, ਉਸ ਤੋਂ ਬਾਅਦ ਦੀ ਨੀਤੀ ਫਿਰ ਵਿਚਾਰੀ ਜਾਏਗੀ। ਪਿ੍ਰੰ. ਡਾ. ਅਨੂਪ ਕੁਮਾਰ ਨੇ ਕਿਹਾ ਕਿ ਉਮੀਦ ਹੈ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਕੇ ਕੋਈ ਸਕਾਰਾਤਮਕ  ਹਲ ਕੱਢਿਆ ਜਾਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ ਡਾ. ਬਹਾਦੁਰ ਸਿੰਘ, ਡਾ. ਐਸ.ਐਸ. ਭਾਟਿਆ, ਡਾ. ਸਰਬਜੀਤ ਸਿੰਘ, ਡਾ. ਕੁਲਭੂਸ਼ਨ ਰਾਣਾ, ਡਾ. ਮੁਨੀਸ਼ ਕੁਮਾਰ ਭੁੱਖ ਹੜਤਾਲ ਤੇ ਬੈਠੇ। ਉਨਾਂ ਦੇ ਨਾਲ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਪ੍ਰਾਧਿਆਪਕ ਅਤੇ ਪਿ੍ਰੰਸੀਪਲਸ ਵੀ ਮੌਜੂਦ ਰਹੇ।