ਦੁਆਬਾ ਕਾਲਜ ਦੇ ਬੀ.ਏ/ਬੀ.ਐਸਸੀ ਬੀਏਡ ਦੇ ਵਿਦਿਆਰਥੀਆਂ ਦਾ ਪੀਐਸਟੈਟ ((PSTET) ਪਾਸ

ਦੁਆਬਾ ਕਾਲਜ ਦੇ ਬੀ.ਏ/ਬੀ.ਐਸਸੀ ਬੀਏਡ ਦੇ ਵਿਦਿਆਰਥੀਆਂ ਦਾ ਪੀਐਸਟੈਟ ((PSTET) ਪਾਸ
ਦੁਆਬਾ ਕਾਲਜ ਵਿੱਖੇ ਪੀਐਸਟੈਟ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਵਿਨਾਸ਼ ਚੰਦਰ। 

ਜਲੰਧਰ, 19 ਜੂਨ, 2023: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਬੀਏਬੀਐਡ ਅਤੇ ਬੀਐਸਸੀ ਬੀਏਡ ਦੇ ਵਿਦਿਆਰਥੀਆਂ ਨੇ ਪੰਜਾਬ ਸਟੈਟ ਟੀਚਰ ਏਲੀਜੀਬਿਲਿਟੀ ਟੈਸਟ (PS“5“) ਦੀ ਲਿਖਤ ਪ੍ਰੀਖਿਆ ਨੂੰ ਪਾਸ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਬੀਐਸਸੀ ਬੀਏਡ ਦੀ ਵਿਦਿਆਰਥਣ ਕੰਚਨ ਅਤੇ ਬੀਏ ਬੀਏਡ ਦੇ ਵਿਦਿਆਰਥੀ ਲਵਪਾਰਿਤ ਸੈਣੀ ਨੇ ਪੀਐਸਟੈਟ ਦੀ ਪ੍ਰੀਖਿਆ ਪਾਸ ਕੀਤੀ ਹੈ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਬੀਏ ਬੀਐਡ ਅਤੇ ਬੀਐਸਸੀ ਬੀਐਡ ਦੇ ਵਿਦਿਆਰਥੀਆਂ ਨੂੰ ਇਸ ਕੋਰਸ ਦੌਰਾਨ ਐਡੀਸ਼ਨਲ ਤੌਰ ਤੇ ਪੀਐਸਟੈਟ ਅਤੇ ਸੀਟੈਟ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਕਿ ਉਨਾਂ ਨੂੰ ਸਕੂਲ ਵਿੱਚ ਪ੍ਰਾਧਿਆਪਕ ਲਗਨ ਵਿੱਚ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਮਣਾ ਨਾ ਕਰਨਾ ਪਵੇ। ਪਿ੍ਰੰ. ਡਾ. ਭੰਡਾਰੀ ਨੇ ਵਿਭਾਗਮੁੱਖੀ- ਡਾ. ਅਵਿਨਾਸ਼ ਚੰਦਰ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬੱਧੀ ਦੇ ਲਈ ਹਾਰਦਿਕ ਵਧਾਈ ਦਿੱਤੀ।