ਦੋਆਬਾ ਕਾਲਜ ਵਿਖੇ ਹੈਲਥੀਫਾਈ ਓਪਨ ਏਅਰ ਜਿਮ ਦੀ ਸ਼ੁਰੂਆਤ 

ਦੋਆਬਾ ਕਾਲਜ ਵਿਖੇ ਹੈਲਥੀਫਾਈ ਓਪਨ ਏਅਰ ਜਿਮ ਦੀ ਸ਼ੁਰੂਆਤ 
ਦੋਆਬਾ ਕਾਲਜ ਵਿਖੇ ਸਥਾਪਿਤ ਹੈਲਥੀਫਾਈ ਓਪਨ ਏਅਰ ਜਿਮ ਦਾ ਉਦਘਾਟਨ ਕਰਦੇ ਹੋਏ ਚੰਦਰ ਮੋਹਨ, ਪ੍ਰਿ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ। 

ਜਲੰਧਰ, 12 ਅਗਸਤ, 2023: ਦੋਆਬਾ ਕਾਲਜ ਦੇ ਪ੍ਰਿ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਕਾਲਜ ਦੇ ਕੈਂਪਸ ਵਿਖੇ ਫਿਟਨੈਸ ਅਤੇ ਸੇਹਤ ਨੂੰ ਵਧਾਵਾ ਦੇਣ ਦੇ ਲਈ ਸ਼ਹਿਰ ਦੇ ਨਾਗਰਿਕ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਲਈ ਹੈਲਥੀਫਾਈ ਓਪਨ ਏਅਰ ਜਿਮ ਸਥਾਪਿਤ ਕੀਤਾ ਗਿਆ ਹੈ।  

ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਅਤੇ ਕਾਲਜ ਦੇ ਪ੍ਰਬੰਧਕੀ ਕਮੇਟੀ ਨੇ ਹੈਲਥੀਫਾਈ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਗੇ ਸ਼ਰੀਰ ਵਿੱਚ ਹੀ ਚੰਗੇ ਮਨ ਦਾ ਵਾਸ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਦੇ ਸਰਵਾਂਗੀਯ ਦਾ ਕਾਲਜ ਵੱਲੋ ਲਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ । 


ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਹੈਲਥੀਫਾਈ ਓਪਨ ਏਅਰ ਜਿਮ ਵਿੱਚ ਕੁਝ ਉੱਚ ਤਕਨੀਕ ਵਾਲੀ, ਐਕਸਰਸਾਇਜ਼ ਕਰਨ ਦੇ ਲਈ ਮਸ਼ੀਨਾਂ ਲਗਾਈਆ ਗਈਆਂ ਹਨ । ਜਿਸ ਵਿੱਚ ਲੈਗਪ੍ਰੈਸ, ਡਬਲ ਚੈਸਟ, ਡਬਲ ਕ੍ਰਾੱਸ ਵਿਕਲ ਸਾਇਕਲ, ਆਰਮ ਸ਼ਾਲਡਰ ਵਿਲਜ਼, ਬ੍ਰਿਜ ਅਤੇ ਡੰਬਲ ਐਬਡੋਮਿਨਲ ਬੋਰਡ ਆਦਿ ਸਥਾਪਿਤ ਕੀਤੀ ਗਈ ਹੈ  ਜਿਸਦਾ ਸ਼ਹਿਰ ਦੇ ਵਾਸੀ, ਕਾਲਜ ਸਟਾਫ ਅਤੇ ਵਿਦਿਆਰਥੀ ਸਵੇਰੇ ਅਤੇ ਸ਼ਾਮ ਨੂੰ ਕਾਲਜ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਇਸਤੇਮਾਲ ਕਰਦੇ ਹਨ । 

ਡਾ.  ਭੰਡਾਰੀ ਨੇ ਕਿਹਾ ਕਿ ਇਨਾਂ ਮਸ਼ੀਨਾਂ ਦਾ ਇਸਤੇਮਾਲ ਕਾਲਜ ਵਿੱਚ ਚੱਲ ਰਹੀ ਬੈਡਮਿੰਟਨ, ਸਵਿਮਿੰਗ, ਫੁੱਟਬਾਲ ਅਤੇ ਕ੍ਰਿਕੇਟ ਅਕੈਡਮੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਵੀ ਇਸਤੇਮਾਲ ਕਰ ਸਕਦੇ ਹਨ । 

ਇਸ ਮੌਕੇ ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ-ਡੀਨ ਅਕੈਡਮਿਕਸ, ਪੋ੍. ਇਰਾ ਸ਼ਰਮਾ, ਪ੍ਰੋ. ਅਰਵਿੰਦ ਨੰਦਾ, ਡਾ. ਦਲਜੀਤ ਸਿੰੰਘ, ਡਾ. ਨਰੇਸ਼ ਮਲਹੋਤਰਾ, ਪ੍ਰੋ. ਗਰਿਮਾ ਚੌਢਾ ਅਤੇ ਕਪਿਲ ਦੇਵ ਸ਼ਰਮਾ – ਆਫਿਸ ਸੁਪਰੀਟੈਂਡੇਂਟ ਹਾਜਰ ਸਨ ।