ਕੋਵਿਡ ਲਾਕਡਾਊਨ ਕਾਰਨ ਵਿਦੇਸ਼ਾਂ ’ਚ ਫ਼ਸੇ ਭਾਰਤੀ ਵਿਦਿਆਰਥੀਆਂ/ਨਾਗਰਿਕਾਂ ਦੇ ਦੀ ਦੇਸ਼ ਵਾਪਸੀ ਲਈ ਆਸ ਦੀ ਕਿਰਨ

ਪਰਿਵਾਰਿਕ ਮੈਂਬਰ ਐਸ ਡੀ ਐਮ ਦਫ਼ਤਰ ਜਾਂ ਜ਼ਿਲ੍ਹਾ ਕੰਟਰੋਲ ਰੂਮ ਨੰਬਰਾਂ ’ਤੇ ਦੇਣ ਜਾਣਕਾਰੀ

ਕੋਵਿਡ ਲਾਕਡਾਊਨ ਕਾਰਨ ਵਿਦੇਸ਼ਾਂ ’ਚ ਫ਼ਸੇ ਭਾਰਤੀ ਵਿਦਿਆਰਥੀਆਂ/ਨਾਗਰਿਕਾਂ ਦੇ ਦੀ ਦੇਸ਼ ਵਾਪਸੀ ਲਈ ਆਸ ਦੀ ਕਿਰਨ

ਨਵਾਂਸ਼ਹਿਰ: ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਲਾਕਡਾਊਨ ਦੌਰਾਨ ਵਿਦੇਸ਼ ’ਚ ਫ਼ਸਿਆ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਦਾ ਕੋਈ ਨਜ਼ਦੀਕੀ ਜਾਂ ਰਿਸ਼ਤੇਦਾਰ ਜਾਂ ਵਿਦਿਆਰਥੀ ਦੇਸ਼ ਪਰਤਣ ਦਾ ਚਾਹਵਾਨ ਹੈ ਤਾਂ ਉਨ੍ਹਾਂ ਦੀ ਜਾਣਕਾਰੀ ਤੁਰੰਤ ਮੁਹੱਈਆ ਕਰਵਾਈ ਜਾਵੇ।
ਉਹ ਇਹ ਜਾਣਕਾਰੀ ਆਪਣੀ ਸਬ ਡਵੀਜ਼ਨ ਦੇ ਐਸ ਡੀ ਐਮ ਜਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 ’ਤੇ ਵੀ ਲਿਖਵਾ ਸਕਦੇ ਹਨ।
ਮੁਹੱਈਆ ਕਰਵਾਈ ਜਾਣ ਵਾਲੀ ਜਾਣਕਾਰੀ ’ਚ ਵਿਦੇਸ਼ ’ਚ ਫ਼ਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਉਸ ਕੋਲ ਮੌਜੂਦ ਮੋਬਾਇਲ ਨੰਬਰ, ਵਿਦੇਸ਼ ’ਚ ਵਰਤਮਾਨ ਪਤਾ, ਪਾਸਪੋਰਟ ਨੰਬਰ, ਪਰਵਿਾਰ ਨਾਲ ਗਏ ਹੋਣ ਦੀ ਸੂਰਤ ’ਚ ਉਸ ਨਾਲ ਵਾਪਸ ਆਉਣ ਵਾਲੇ ਹੋਰ ਮੈਂਬਰਾਂ ਦੇ ਨਾਮ, ਪੰਜਾਬ ’ਚ ਨੇੜੇ ਪੈਂਦਾ ਹਵਾਈ ਅੱਡਾ, ਆਦਿ ਜਾਣਕਾਰੀ ਵੀ ਮੁਕੰਮਲ ਤੌਰ ’ਤੇ ਦੇਣ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਸਟੇਟ ਕੋਵਡ ਕੰਟਰੋਲ ਰੂਮ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਸ ਦੇ ਆਧਾਰ ’ਤੇ ਸਰਕਾਰ ਵੱਲੋਂ ਅਗਲੀ ਯੋਜਨਾਬੰਦੀ ਉਲੀਕੀ ਜਾਵੇਗੀ।