ਦੋਆਬਾ ਕਾਲਿਜੀਏਟ ਸੀ. ਸੈਕ. ਸਕੂਲ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਣ

ਜਲੰਧਰ, 19 ਮਈ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਡੀਸੀਜੇ ਕਾਲਿਜੀਏਟ ਸੀ. ਸੈਕ. ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਯੋਜਤ ਕੀਤੀ ਗਈ 10O2 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਣ ਕਰਦੇ ਹੋਏ ਆਪਣੇ ਵਿੱਦਿਅਕ ਸੰਸਥਾ ਦਾ ਨਾਮ ਰੋਸ਼ਨ ਕੀਤਾ ।
10O2 ਆਰਟਸ ਦੀ ਬ੍ਰਹਮਜੋਤ ਕੌਰ ਅਤੇ ਅਰਮਿੰਦਰ ਕੌਰ 480 ਅੰਕ ਭਾਵ 96% ਅੰਕ, ਰੋਹਨ ਨੇ 88.6% ਅਤੇ ਦਕਸ਼ ਨੇ 87.6% ਅੰਕ ਪ੍ਰਾਪਤ ਕੀਤੇ ।
ਸਾਇੰਸ ਸਟ੍ਰੀਮ ਵਿੱਚ ਵਿਵੇਕ ਨੇ 444 ਭਾਵ 88.8% , ਵੰਸ਼ ਨੇ 86.6% ਅਤੇ ਯਸ਼ ਨੇ 83.4% ਅੰਕ ਪ੍ਰਾਪਤ ਕੀਤੇ । 10O2 ਸਾਇੰਸ ਦੇ ਸਾਰੇ ਵਿਦਿਆਰਥੀਆਂ ਦਾ 100# ਪਾਸ ਪਰਸਨਟੇਜ਼ ਰਿਹਾ ਜੋਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ 98.5% ਤੋਂ ਜ਼ਿਆਦਾ ਹੈ ।
ਇਸੀ ਤਰ੍ਹਾਂ ਕਾਮਰਸ ਸਟ੍ਰੀਮ ਵਿੱਚ ਲਵਪ੍ਰੀਤ ਵਿਰਦੀ ਨੇ 85.6% , ਧਰੂਵਮ ਸੇਹਰਾ ਨੇ 83% ਅਤੇ ਹਰਮਨ, ਵਰੁਣ ਅਤੇ ਸਿਮਰਨ ਨੇ 82% ਅੰਕ ਪ੍ਰਾਪਤ ਕੀਤੇ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਮਾਤਾ—ਪਿਤਾ, ਪ੍ਰਾਧਿਆਪਕ ਅਤੇ ਸਕੂਲ ਇੰਚਾਰਜ ਪ੍ਰੋ. ਸਿਮਰਨ ਨੂੰ ਇਸ ਉਪਲਬੱਧੀ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਧੀਆ ਅਕਾਦਮਿਕ ਮਹੌਲ, ਬੇਹਤਰੀਨ ਅਨੁਸ਼ਾਸਨ ਅਤੇ ਵਿਦਿਆਰਥੀਆਂ ਦਾ ਅਕਾਦਮਿਕ ਅਤੇ ਗੈਰ ਅਕਾਦਮਿਕ ਗਤੀਵਿਧੀਆਂ ਵਿੱਚ ਵੱਧ—ਚੜ੍ਹ ਕੇ ਭਾਗ ਲੈਣ ਦੇ ਕਾਰਨ ਹੀ ਇਹ ਵਧੀਆ ਨਤੀਜਾ ਆਇਆ ਹੈ ।