ਦੋਆਬਾ ਕਾਲਜ ਦੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਦੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦੇ ਹੋਣਹਾਰ ਵਿਦਿਆਰਥੀ ਭਾਵੇਸ਼, ਭੂਮਿਕਾ, ਅਮਰਦੀਪ ਅਤੇ ਵਿਧੀ ।

ਜਲੰਧਰ, 30 ਅਪ੍ਰੈਲ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।

ਬੀ.ਏ ਜੇਐਮਸੀ ਸਮੈਸਟਰ—2 ਦੇ ਵਿਦਿਆਰਥੀ ਭਾਵੇਸ਼ ਮਹਾਜਨ ਨੇ 8.11 ਸੀਜੀਪੀਏ ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਦੂਜਾ, ਸਮੈਸਟਰ—4 ਦੀ ਭੂਮਿਕਾ ਨੇ 745 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ ਐਮਏ ਜੇਐਮਸੀ ਸਮੈਸਟਰ—4 ਦੀ ਵਿਧੀ ਨੇ 1244 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਦੂਜਾ ਅਤੇ ਸਮੈਸਟਰ—2 ਦੇ ਕਰਨਲ ਡਾ. ਅਮਰਦੀਪ ਸਿੰਘ ਨੇ 8.17 ਸੀਜੀਪੀਏ ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ—ਪਿਤਾ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਡਾ. ਪ੍ਰਿਯਾ ਚੋਪੜਾ ਅਤੇ ਪ੍ਰਾਧਿਆਪਕਾਂ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਾਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਇਸ ਖੇਤਰ ਦਾ ਇੱਕ ਮੋਹਰੀ ਵਿਭਾਗ ਹੈ ਜਿਸਨੂੰ ਭਾਰਤ ਸਰਕਾਰ ਦੇ ਸੂਚਨਾਂ ਐਂਡ ਪ੍ਰਸਾਰਨ ਮੰਤਰਾਲਯ ਦੁਆਰਾ ਰੇਡੀਓ ਰਾਬਤਾ 90.8 ਮੈਗਾਹਰਟਸ ਪ੍ਰਦਾਨ ਕੀਤਾ ਗਿਆ ਹੈ ਅਤੇ ਕਾਲਜ ਦੇ ਸਾਬਕਾ ਨਾਮਵਰ ਵਿਦਿਆਰਥੀ ਸ਼੍ਰੀ ਯਸ਼ ਚੋਪੜਾ ਦੇ ਨਾਮ ’ਤੇ ਹੀ ਹਾਈਟੇਕ ਸਟੂਡੀਓ ਦੀ ਸਥਾਪਨਾ ਕੀਤੀ ਗਈ ਹੈ ਜਿਥੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਬਾਰੀਕੀਆਂ ਨੂੰ ਯੋਜਨਾਬੱਧ ਢੰਗ ਨਾਲ ਸਿਖਾਇਆ ਜਾਂਦਾ ਹੈ ਜਿਸਦੇ ਕਾਰਨ ਹੀ ਇਸ ਵਿਭਾਗ ਦੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਦੇ ਯੋਗ ਹੁੰਦੇ ਹਨ ।