ਦੋਆਬਾ ਕਾਲਜ ਜਲੰਧਰ ਦੇ ਬੀਏਜੇਐਮਸੀ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਜਲੰਧਰ ਦੇ ਬੀਏਜੇਐਮਸੀ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦੇ ਹੋਣਹਾਰ ਵਿਦਿਆਰਥੀ ।

ਜਲੰਧਰ, 26 ਅਗਸਤ, 2026: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਬੀਏਜੇਐਮਸੀ ਸਮੈਸਟਰ—6 ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਵਿਦਿਆਰਥੀ ਅਮ੍ਰਿਤਾ ਨੇ ਜੀਐਨਡੀਯੂ ਵਿੱਚ 8.02 ਸੀਜਪੀਏ ਅੰਕ ਪ੍ਰਾਪਤ ਕਰ ਯੂਨਿਵਰਸਿਟੀ ਵਿੱਚ ਪਹਿਲਾ, ਸਿਮਰਨ ਨੇ 7.99 ਸੀਜੀਪੀਏ ਅੰਕ ਪ੍ਰਾਪਤ ਕਰ ਦੂਜਾ, ਸ਼੍ਰਿਸ਼ਟੀ ਗੁਪਤਾ ਨੇ 7.96 ਸੀਜੀਪੀਏ ਅੰਕ ਪ੍ਰਾਪਤ ਕਰ ਤੀਜਾ, ਭਵੇਸ਼ ਮਹਾਜਨ ਨੇ 7.92 ਸੀਜੀਪੀਏ ਅੰਕ ਪ੍ਰਾਪਤ ਕਰ ਚੌਥਾ, ਅਨੁਕ੍ਰਿਤੀ ਨੇ 7.66 ਸੀਜੀਪੀਏ ਅੰਕ ਪ੍ਰਾਪਤ ਕਰ ਛੇਵਾਂ ਅਤੇ ਡਿੰਪਲ ਸ਼ਰਮਾ ਨੇ 7.54 ਸੀਜੀਪੀਏ ਅੰਕ ਪ੍ਰਾਪਤ ਕਰ ਨੌਵਾਂ ਸਥਾਨ ਹਾਸਿਲ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ—ਪਿਤਾ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਡਾ. ਪ੍ਰਿਯਾ ਚੋਪੜਾ ਅਤੇ ਪ੍ਰਾਧਿਆਪਕਾਂ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ।