ਦੋਆਬਾ ਕਾਲਜ ਦੇ ਬੀਟੀਐਚਐਮ ਦੇ 8 ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਣ
ਜਲੰਧਰ, 29 ਮਈ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਦੇ 8 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਟਲ ਉਦਯੋਗ ਵਿੱਚ ਵਧੀਆ ਪਲੇਸਮੈਂਟ ਹੋਈ ਹੈ । ਬੀਟੀਐਚਐਮ ਦੇ ਵਿਦਿਆਰਥੀ ਤੇਜਿੰਦਰ ਸਿੰਘ ਨੇ ਹੋਟਲ—ਮੈਰਿਟੋਲ ਇੰਦੌਰ ਕਲਨਿਰੀ ਐਸੋਸੀਏਟ (ਭਾਰਤੀ ਪਕਵਾਨ), ਤੁਸ਼ਾਰ—ਹੋਟਲ ਲੀਲਾ ਪੈਲੇਸ ਦਿੱਲੀ ਵਿੱਚ ਬਟਲਰ ਮੈਨੇਜਮੈਂਟ, ਹੀਨਾ, ਦਲਜੀਤ ਅਤੇ ਅਭਿਸ਼ੇਕ ਦਾ ਹੋਟਲ ਨਿਰਵਾਣਾ ਲਗਜਰੀ ਰਿਸੋਰਟ, ਲੁਧਿਆਣਾ ਨੇ ਭਾਰਤੀ ਪਕਵਾਨ, ਦੀਪਕ ਅਤੇ ਬਲਰਾਜ ਦਾ ਹੋਟਲ ਸੇਆਜੀ, ਇੰਦੌਰ ਭਾਰਤੀ ਪਕਵਾਨ ਅਤੇ ਇਸ਼ਮੀਨ ਕੌਰ ਦਾ ਹੋਟਲ ਮੈਰਾਕਰ ਰਿਸੋਰਟ ਵਿੱਚ ਪਲੇਸਮੈਂਟ ਹੋਈ ਹੈ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀ, ਇਨ੍ਹਾਂ ਦੇ ਮਾਤਾ—ਪਿਤਾ, ਵਿਭਾਗਮੁੱਖੀ ਪ੍ਰੋ. ਵਿਸ਼ਾਲ, ਪ੍ਰੋ. ਜਗਮੀਤ, ਪ੍ਰੋ. ਹਰਪ੍ਰੀਤ ਅਤੇ ਪ੍ਰੋ. ਰਮਨ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ । ਡਾ. ਭੰਡਾਰੀ ਨੇ ਕਿਹਾ ਕਿ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਪਿੱਛਲੇ ਕਾਫੀ ਸਾਲਾਂ ਤੋਂ ਵਿਦਿਆਰਥੀਆਂ ਨੂੰ ਹੋਟਲ ਵਿਭਾਗ ਉਦਯੋਗ ਵਿੱਚ ਵਧੀਆ ਪਲੇਸਮੈਂਟ ਕਰਵਾਉਂਦਾ ਰਿਹਾ ਹੈ ਕਿਉਂਕਿ ਇਸ ਵਿਭਾਗ ਦੇ ਸਾਰੇ ਪ੍ਰਾਧਿਆਪਕ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਉਦਯੋਗ ਦੇ ਨਾਮਵਰ ਸੰਸਥਾਵਾਂ ਵਿੱਚ ਟੈ੍ਰਨਿੰਗ ਕੀਤੀਆ ਹੋਇਆਂ ਹਨ ਅਤੇ ਕਾਲਜ ਦੀ ਫੂਡ ਪ੍ਰੋਡੈਕਸ਼ਨ ਲੇਬ ਵਿੱਚ ਵਿਦਿਆਰਥੀਆਂ ਨੂੰ ਵਧੀਆ ਇਕਵਿਪਮੈਂਟ ਦੀ ਸਹਾਇਤਾ ਨਾਲ ਟ੍ਰੈਨਿੰਗ ਪ੍ਰਦਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਵੱਖ—ਵੱਖ ਹੋਟਲਾਂ ਵਿੱਚ ਇੰਟਰਨਸ਼ਿਪ ਅਤੇ ਜੋਬ ਟ੍ਰੈਨਿੰਗ ਸਫਲਤਾਪੂਰਵਕ ਲਗਵਾਉਂਦੇ ਹਨ। ਵੈਸੇ ਵੀ ਕਾਲਜ ਦਾ ਇਹ ਵਿਭਾਗ ਸਭ ਤੋਂ ਪੁਰਾਣਾ ਹੋਟਲ ਮੈਨੇਜਮੈਂਟ ਦਾ ਵਿਭਾਗ ਹੈ ਜਿਸਦਾ ਅਪਣੇ ਹੋਟਲ ਉਦਯੋਗ ਨਾਲ ਸੰਬੰਧਤ ਸਾਬਕਾ ਵਿਦਿਆਰਥੀਆਂ ਨਾਲ ਬਹੁਤ ਵੱਧੀਆ ਤਾਲਮੇਲ ਹੈ ।

City Air News 

