ਦੋਆਬਾ ਕਾਲਜ ਦੇ ਇਕਨਾਮਿਕਸ ਦੇ ਵਿਦਿਆਰਥੀਆਂ ਨੇ ਆਰਬੀਆਈ, ਚੰਡੀਗੜ੍ਹ ਦਾ ਵਿੱਦਿਅਕ ਦੌਰਾ ਕੀਤਾ
ਜਲੰਧਰ, 27 ਅਪ੍ਰੈਲ, 2026: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਇਕਨਾਮਿਕਸ ਵਿਭਾਗ ਵੱਲੋਂ ਇੰਸਟੀਚਿਊਸ਼ਨਲ ਇਨੋਵੇਸ਼ਨ ਦੇ ਸਹਿਯੋਗ ਨਾਲ ਆਰਬੀਆਈ ਚੰਡੀਗੜ੍ਹ ਦੇ ਰਿਜ਼ਨਲ ਦਫ਼ਤਰ ਦਾ ਇੱਕ ਜਾਣਕਾਰੀ ਭਰਪੂਰ ਵਿਦਿਅਕ ਦੌਰਾ ਅਯੋਜਤ ਕੀਤਾ ਗਿਆ । ਇਸਦੇ ਅੰਤਰਗਤ ਇਕਨਾਮਿਕਸ ਦੇ 52 ਵਿਦਿਆਰਥੀਆਂ ਦੇ ਲਈ ਸਿਧਾਂਤਕ ਆਰਥਿਕ ਸੰਕਲਪਾਂ ਅਤੇ ਅਸਲ ਬੈਂਕਿੰਗ ਪ੍ਰਕਿਰਿਆਵਾਂ ਵਿਚਕਾਰ ਇੱਕ ਮਹੱਤਵਪੂਰਨ ਪੁਲ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਕੇਂਦਰੀ ਬੈਂਕ ਦੀ ਬਣਤਰ ਅਤੇ ਕਾਰਜਸ਼ੀਲਤਾ ਦਾ ਪੂਰਾ ਗਿਆਨ ਪ੍ਰਦਾਨ ਕਰਨਾ ਸੀ ।
ਇਸ ਦੌਰੇ ਦਾ ਤਾਲਮੇਲ ਡਾ. ਸੁਰੇਸ਼ ਮਾਗੋ— ਵਿਭਾਗਮੁੱਖੀ— ਅਰਥਸ਼ਾਸਤਰ, ਪ੍ਰੋ. ਸੁਖਵਿੰਦਰ ਸਿੰਘ—ਵਿਭਾਗਮੁੱਖੀ— ਇਤਿਹਾਸ, ਡਾ. ਆਰਤੀ ਬਹਿਲ, ਪ੍ਰੋ. ਵਿਵੇਕ ਅਤੇ ਪ੍ਰੋ. ਅਮਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ । ਤਕਨੀਕੀ ਸੈਸ਼ਨਾਂ ਦਾ ਸੰਚਾਲਨ ਭਾਰਤੀ ਰਿਜ਼ਰਵ ਬੈਂਕ ਦੇ ਉੱਘੇ ਅਧਿਕਾਰੀਆਂ ਦੇ ਇੱਕ ਉੱਘੇ ਪੈਨਲ ਦੁਆਰਾ ਕੀਤਾ ਗਿਆ, ਜਿਸ ਵਿੱਚ ਸ਼੍ਰੀ ਸੰਜੀਵ ਸ਼ਰਮਾ (ਂਭਝੑਸ਼), ਸ਼੍ਰੀ ਅੰਕਿਤ ਗਰਗ (ਮੈਨੇਜਰ), ਸ਼੍ਰੀ ਯੋਗੇਸ਼ ਦਿਓੜਾ (ਸਹਾਇਕ ਮੈਨੇਜਰ), ਸ਼੍ਰੀਮਤੀ ਪੱਲਵੀ ਭੰਕੋਰ (ਸਹਾਇਕ ਸਲਾਹਕਾਰ) ਅਤੇ ਸ਼੍ਰੀ ਅਨੁਰਾਗ ਸ਼੍ਰੀਵਾਸਤਵ (ਸਹਾਇਕ ਮੈਨੇਜਰ) ਸ਼ਾਮਲ ਸਨ । ਇਹਨਾਂ ਸੈਸ਼ਨਾਂ ਵਿੱਚ ਆਧੁਨਿਕ ਬੈਂਕਿਗ ਦੇ ਬੁਨਿਆਦੀ ਥੰਮ੍ਹਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਜਨ ਧਨ ਯੋਜਨਾ ਵਰਗੀਆਂ ਵਿੱਤੀ ਸਮਾਵੇਸ਼ ਪਹਿਲਕਦਮੀਆਂ ਅਤੇ ਡਿਜੀਟਲ ਭੁਗਤਾਨ ਪ੍ਰਣਾਲੀਆਂ, ਖਾਸ ਕਰਕੇ ਓਸ਼ਜ਼ ਤੇ ਤੇਜ਼ ਵਿਕਾਸ ਨੂੰ ਵੀ ਉਗਾਗਰ ਕੀਤਾ ਗਿਆ।
ਇਹ ਵਿਸ਼ੇਸ਼ ਤੌਰ ’ਤੇ ਮੁਦਰਾ ਨੀਤੀ ਦੇ ਮੁੱਖ ਸਾਧਨਾਂ— ਰੈਪੋ ਰੇਟ, ਨਕਦ ਰਿਜ਼ਰਵ ਅਨੁਪਾਤ (ਙਞਞ), ਕਾਨੂੰਨੀ ਤਰਲਤਾ ਅਨੁਪਾਤ (ਛ:ਞ) ਅਤੇ ਖੁੱਲ੍ਹੇ ਬਾਜ਼ਾਰ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ।
ਵਿਦਿਆਰਥੀਆਂ ਨੂੰ ਸਾਈਰ ਸੁਰੱਖਿਆ ਦੇ ਖੇਤਰ ਵਿੱਚ ਵਿਹਾਰਕ ਗਿਆਨ ਵੀ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਫਿਸ਼ਿੰਗ ਹਮਲਿਆਂ ਅਤੇ Oੳਸ਼ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕੇ ਸਿਖਾਏ ਗਏ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵੀ ਪੀ.ਜੀ. ਅਰਥ ਸ਼ਾਸਤਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਕੰਮਕਾਜ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ ।

City Air News 

