ਦੋਆਬਾ ਕਾਲਜੀਏਟ ਸੀ. ਸੈਕ. ਸਕੂਲ ਨੇ ਜਿੱਤੀ ਜ਼ਿਲਾ ਫੁੱਟਬਾਲ ਚੈਂਪੀਅਨਸ਼ਿਪ

ਜਲੰਧਰ, 29 ਸਤੰਬਰ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਦੋਆਬਾ ਕਾਲਜੀਏਟ ਸੀ. ਸੈਕ. ਸਕੂਲ ਦੇ ਫੁੱਟਬਾਲ ਦੀ ਟੀਮ ਨੇ ਜ਼ਿਲਾ ਪੱਧਰ ’ਤੇ ਅਯੋਜਤ ਕੀਤੇ ਗਏ ਸਕੂਲਾਂ ਦੇ ਖੇਡ ਮੁਕਾਬਲਿਆਂ ਵਿੱਚ ਫੁੱਟਬਾਲ ਚੈਂਪੀਅਨਸ਼ਿਪ ਜਿੱਤ ਕੇ ਆਪਣੇ ਵਿਦਿਅਕ ਸੰਸਥਾ ਦਾ ਨਾਮ ਰੋਸ਼ਨ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਦੋਆਬਾ ਕਾਲਜੀਏਟ ਦੇ ਫੁੱਟਬਾਲ ਟੀਮ ਦੇ ਵਿਦਿਆਰਥੀ ਨਿਖਿਲ, ਵਿਨੈ, ਹਰਸ਼ੀਲ, ਅਭਿਸ਼ੇਕ, ਸ਼ਿਵਾ, ਪ੍ਰਿਯਾਂਸ਼ੂ, ਅਜੈ, ਸਚਿਨ, ਵਿਵੇਕ, ਜਸ਼ਨ, ਜਯਰੀਜ, ਅਮਨ, ਬਲਜੀਤ, ਸ਼ੰਕਰ, ਅਨਮੋਲ, ਪ੍ਰਿਯਮ ਅਤੇ ਰੋਨਕ ਨੇ ਪਹਿਲੇ ਰਾਊਂਡ ਵਿੱਚ ਜੀਐਸਐਸਐਸ ਸਕੂਲ ਡੱਡਾ ਨੂੰ ਪਨੈਲਿਟੀ ਸ਼ੂਟਆਉਟ ਨਾਲ ਹਰਾਇਆ । ਸੈਮੀ ਫਾਇਨਲ ਦੇ ਮੁਕਾਬਲੇ ਵਿੱਚ ਡੀਸੀਜੇ ਦੀ ਟੀਮ ਨੇ ਐਮਜੀਐਨ ਸਕੂਲ ਦੀ ਟੀਮ ਨੂੰ 1—0 ਨਾਲ ਹਰਾਇਆ ਅਤੇ ਫਾਇਨਲ ਦੇ ਮੁਕਾਬਲੇ ਵਿੱਚ ਟੀਮ ਨੇ ਜੀਐਸਐਸਐਸ ਸਕੂਲ ਡਰੋਲੀਕਲਾਂ ਨੂੰ 1—0 ਨਾਲ ਹਰਾ ਕੇ ਚੈਂਪੀਅਨਸ਼ਿਪ ’ਤੇ ਅਪਣਾ ਕਬਜ਼ਾ ਜਮਾਇਆ ।
ਡਾ. ਭੰਡਾਰੀ ਨੇ ਜੇਤੂ ਟੀਮ ਦੇ ਵਿਦਿਆਰਥੀ, ਸਕੂਲ ਇੰਚਾਰਜ਼, ਪ੍ਰੋ. ਗੁਰਸਿਮਰਨ ਸਿੰਘ, ਪੋ੍ਰ. ਵਿਨੋਦ ਕੁਮਾਰ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਡੀਸੀਜੇ ਦੇ ਸਕੂਲ ਦੀ ਟੀਮ ਦੇ 4 ਖਿਡਾਰੀ ਵਿਨੈ, ਪ੍ਰਿਯਮ, ਅਨਮੋਲ ਅਤੇ ਨਿਖਿਲ ਨੂੰ ਸਟੇਟ ਲੇਵਲ ਦੇ ਫੁੱਟਬਾਲ ਟੀਮ ਵਿੱਚ ਚੁਣ ਲਿਆ ਗਿਆ ਹੈ ।