ਦੋਆਬਾ ਕਾਲਜ ਦੀ ਵੇਸਟਰਨ ਮਿਯੂਜ਼ਿਕ ਟੀਮ ਨੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ

ਦੋਆਬਾ ਕਾਲਜ ਦੀ ਵੇਸਟਰਨ ਮਿਯੂਜ਼ਿਕ ਟੀਮ ਨੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ
ਦੋਆਬਾ ਕਾਲਜ ਦੇ ਵੇਸਟਰਨ ਮਿਯੂਜ਼ਿਕ ਟੀਮ ਦੇ ਵਿਦਿਆਰਥੀ ਗਰੁਪ ਸਾਂਗ ਗਾਉਂਦੇ ਹੋਏ।

ਜਲੰਧਰ, 31 ਅਕਤੂਬਰ, 2023: ਦੋਆਬਾ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਵੇਸਟਰਨ ਮਿਯੂਜ਼ਿਕ ਗਰੁਪ ਸਾਂਗ ਅਤੇ ਸੋਲੋ ਟੀਮ ਨੇ ਜੀਐਨਡੀਯੂ ਵਿੱਚ ਹਾਲ ਹੀ ਵਿੱਚ ਅਯੋਜਤ ਜ਼ੋਨਲ ਯੂਥ ਫੇਸਟੀਵਲ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਪ੍ਰਾਪਤ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।

ਪ੍ਰੋ. ਸੰਦੀਪ ਚਾਹਲ- ਕੋਰਡੀਨੇਟਰ ਅਤੇ ਡਾਇਰੈਕਟਰ ਵੇਸਟਰਨ ਮਿਯੂਜ਼ਿਕ ਟੀਮ ਨੇ ਦੱਸਿਆ ਕਿ ਕਾਲਜ ਦੇ ਵੇਸਟਰਨ ਗਰੁਪ ਸਾਂਗ ਦੀ ਟੀਮ ਦੇ ਵਿਦਿਆਰਥੀਆਂ- ਅਨੁਰਾਗ ਦੁਗਲ, ਪਲਕ, ਪ੍ਰਵੀਣ, ਜਸਲੀਨ, ਪਾਯਲ ਅਤੇ ਚਾਹਤ ਨੇ ‘ਮਾਏ ਗਰਲ, ਫ੍ਰੀਡਮ ਅਤੇ ਆਈ ਡਾਂਟ ਲਾਈਕ ਇਟ’ ਗੀਤ ਗਾ ਕੇ ਜੀਐਨਡੀਯੂ ਜ਼ੋਨਲ ਯੂਥ ਫੇਸਟੀਵਲ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਵੇਸਟਰਨ ਸੋਲੋ ਸਾਂਗ ਵਿੱਚ ਅਨੁਰਾਗ ਦੁਗਲ ਨੇ ਫ੍ਰੈਂਕ ਸਿਨਾਟਰਾ ਦੇ ਗੀਤ ‘ਮਾਏ-ਵੇ’ ਗਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲੱਬਧੀ ਦੇ ਲਈ ਡਾ. ਅਵਿਨਾਸ਼ ਚੰਦਰ- ਡੀਨ ਈਸੀਏ, ਪ੍ਰੋ. ਸੰਦੀਪ ਚਾਹਲ- ਟੀਮ ਡਾਇਰੈਕਟਰ, ਐਕੰਪਨਿਸਟ ਦਲਜੀਤ ਸਿੰਘ ਢਿਲੋਂ ਅਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ। ਡਾ. ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਵਿੱਚ ਸੰਗੀਤ ਵਿਸ਼ੇ ਦੀ ਪੜਾਈ ਨਾ ਹੋਣ ਦੇ ਬਾਵਜੂਦ ਵੀ ਪਿਛਲੇ 23 ਸਾਲਾਂ ਤੋਂ ਪ੍ਰੋ. ਸੰਦੀਪ ਚਾਹਲ-ਟੀਮ ਡਾਇਰੈਟਰ ਅਤੇ ਅਕੰਪਨਿਸਟ ਦਲਜੀਤ ਸਿੰਘ ਢਿਲੋ ਕਾਲਜ ਦੇ  ਵਿਦਿਆਰਥੀਆਂ ਨੂੰ ਵੇਸਟਰਨ ਮਿਯੂਜ਼ਿਕ ਦੀ ਵਦਿਆ ਟ੍ਰੇਨਿੰਗ ਦੇ ਰਹੇ ਹਨ ਜਿਸਦੇ ਸਦਕਾ ਪਿਛਲੇ ਕੲੀਂ ਵਰਿਆਂ ਤੋਂ ਕਾਲਜ ਦੀ ਜੀਐਨਡੀਯੂ ਵਿੱਚ ਪੋਜ਼ਿਸ਼ਨ ਆ ਰਹੀ ਹੈ।