ਦੋਆਬਾ ਕਾਲਜ ਦੀ ਨਿਊਜ਼ ਮੈਗਜੀਨ ਡੀਸੀਜੇ ਨਿਊਜ਼ ਦਰਪਣ ਰਿਲੀਜ਼

ਦੋਆਬਾ ਕਾਲਜ ਦੀ ਨਿਊਜ਼ ਮੈਗਜੀਨ ਡੀਸੀਜੇ ਨਿਊਜ਼ ਦਰਪਣ ਰਿਲੀਜ਼
ਦੋਆਬਾ ਕਾਲਜ ਵਿੱਚ ਨਿਊਜ਼ ਮੈਗਜੀਨ ਡੀਸੀਜੇ ਨਿਊਜ਼ ਦਰਪਣ ਦਾ ਵਿਮੋਚਨ ਕਰਦੇ ਹੋਏ ਮੁੱਖ ਮਹਿਮਾਨ ਡਾ. ਹਰਮੋਹਿੰਦਰ ਸਿੰਘ ਬੇਦੀ, ਚੰਦਰ ਮੋਹਨ, ਅਲੋਕ ਸੋਂਧੀ, ਧਰੁਵ ਮਿੱਤਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ।

ਜਲੰਧਰ, 9 ਜੂਨ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਦੋਆਬਾ ਕਾਲਜ ਦੀ ਨਿਊਜ਼ ਮੈਗਜੀਨ ਡੀਸੀਜੇ ਨਿਊਜ਼ ਦਰਪਣ ਅੰਕ ਦਾ ਵਿਮੋਚਨ ਹਾਲ ਹੀ ਵਿੱਚ ਅਯੋਜਤ ਕੀਤੀ ਗਈ ਕੰਵੋਕੇਸ਼ਨ ਵਿੱਚ ਕੀਤਾ ਗਿਆ । ਇਸ ਮੌਕੇ ’ਤੇ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ, ਸ਼੍ਰੀ ਅਲੋਕ ਸੋਂਧੀ—ਮਹਾਸਚਿਵ, ਧਰੁੱਵ ਮਿਤੱਲ—ਖਜ਼ਾਨਚੀ, ਡਾ. ਸੁਸ਼ਮਾ ਚੋਪੜਾ—ਉਪ ਪ੍ਰਧਾਨ, ਮੁੱਖ ਮਹਿਮਾਨ ਡਾ. ਹਰਮੋਹਿੰਦਰ ਸਿੰਘ ਬੇਦੀ— ਕੁਲਪਤੀ ਹਿਮਾਚਲ ਪ੍ਰਦੇਸ਼ ਕੇਂਦਰ ਵਿਸ਼ਵਵਿਦਿਆਲਾ, ਧਰਮਸ਼ਾਲਾ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਡੀਸੀਜੇ ਨਿਊਜ਼ ਦਰਪਣ ਦੀ ਐਡੀਟੋਰਿਅਲ ਟੀਮ ਪ੍ਰੋ. ਸੰਦੀਪ ਚਾਹਲ— ਐਡੀਟਰ, ਪ੍ਰੋ. ਨਵੀਨ ਜੋਸ਼ੀ, ਕਪਿਲ ਦੇਵ ਸ਼ਰਮਾ— ਆਫਿਸ ਸੁਪਰੀਟੈਂਡੰਟ ਅਤੇ ਅਨਿਲ ਕੁਮਾਰ ਦੇ ਨਾਲ ਇਸ ਮੈਗਜੀਨ ਨੂੰ ਰਸਮੀ ਤੌਰ ਤੇ ਜ਼ਾਰੀ ਕੀਤਾ ਗਿਆ । 

ਚੰਦਰ ਮੋਹਨ ਨੇ ਕਿਹਾ ਕਿ ਡੀਸੀਜੇ ਨਿਊਜ਼ ਦਰਪਣ ਮੈਗਜੀਨ ਕਾਲਜ ਵਿੱਚ ਸਾਰਾ ਸਾਲ ਕਰਵਾਈ ਜਾਣ ਵਾਲੀ ਵੱਖ—ਵੱਖ ਅਕਾਦਮਿਕ ਅਤੇ ਗੈਰ—ਅਕਾਦਮਿਕ ਗਤੀਵਿਧੀਆਂ ਦਾ ਬਹੁਮੁੱਲ ਦਰਪਣ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦਾ ਸੁੰਦਰ ਚਿੱਤਰ ਪ੍ਰਸਤੁੱਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੂੰ ਇਸ ਉਪਲਬੱਧੀ ਦੇ ਲਈ ਵਧਾਈ ਦਿੱਤੀ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਨਿਊਜ਼ੀ ਮੈਗਜੀਨ ਡੀਸੀਜੇ ਨਿਊਜ਼ ਦਰਪਣ ਦਾ ਇਹ ਲਗਾਤਾਰ ਤੀਜਾ ਅੰਕ ਹੈ ਜਿਸ ਵਿੱਚ ਕਾਲਜ ਦੀ ਸਾਰੀ ਗਤੀਵਿਧੀਆਂ ਨੂੰ ਬਖੂਬੀ ਪੇਸ਼ ਕੀਤਾ ਗਿਆ ਹੈ । ਪ੍ਰੋ. ਸੰਦੀਪ ਚਾਹਲ—ਐਡਿਟਰ ਨੇ ਇਸ ਮੈਗਜੀਨ ਦੀ ਸਮੂਚੀ ਐਡਿਟੋਰਿਅਲ ਟੀਮ ਦਾ ਸੰਯੋਗ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਦੀ ਨਿਊਜ਼ ਮੈਗਜੀਨ ਕਿਸੀ ਵੀ ਵਿੱਦਿਅਕ ਸੰਸਥਾ ਦਾ ਅਕਾਦਮਿਕ ਵਾਤਾਵਰਣ, ਬੁਨਿਆਦੀ ਢਾਂਚੇ ਅਤੇ ਗਤੀਵਿਧੀਆਂ ਦਾ ਇੱਕ ਅਰਥਪੂਰਨ ਸਿੱਧਾ ਸ਼ੀਸ਼ਾ ਹੁੰਦਾ ਹੈ ।