ਦੋਆਬਾ ਕਾਲਜ ਦੇ ਜਰਨਲਿਜ਼ਮ ਦੇ ਐਮਏ ਜੇਐਮਸੀ ਸਮੈਸਟਰ-2 ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ

ਦੋਆਬਾ ਕਾਲਜ ਦੇ ਜਰਨਲਿਜ਼ਮ ਦੇ ਐਮਏ ਜੇਐਮਸੀ ਸਮੈਸਟਰ-2 ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ
ਦੋਆਬਾ ਕਾਲਜ ਦੇ ਐਮਏ ਜੇਐਮਸੀ ਸਮੈਸਟਰ-2 ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ।

ਜਲੰਧਰ, 14 ਸਿਤੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਐਮਏ ਜੇਐਮਸੀ ਸਮੈਸਟਰ-2 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਐਮਏਜੇਐਮਸੀ ਸਮੈਸਟਰ-2 ਦੇ ਵਿਦਿਆਰਥੀਆਂ- ਰਾਸ਼ੀ ਰਾਵਲ ਨੇ 400 ਵਿੱਚੋਂ 329 ਅਤੇ ਮਿਤਾਲੀ ਨੇ ਵੀ 329 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਸ਼ਿਵਾਨੀ ਨੇ 312 ਅੰਕ ਲੈ ਕੇ ਚੌਥਾ, ਅੰਜਲੀ ਭਗਤ ਨੇ 308 ਅੰਕ ਲੈ ਕੇ 6ਵਾਂ,  ਹਰਪ੍ਰੀਤ ਕੌਰ ਨੇ 307 ਅੰਕ ਲੈ ਕੇ 7ਵਾਂ ਅਤੇ ਨਵਨੀਤ ਕੌਰ ਨੇ 304 ਅੰਕ ਲੈ ਕੇ ਜੀਐਨਡੀਯੂ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਸਿਮਰਨ ਸਿੱਧੁ, ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਜਰਨਲਿਜ਼ਮ  ਵਿਭਾਗ ਦੇ ਵਿਦਿਆਰਥੀ ਸਦਾ ਹੀ ਵਦਿਆ ਪ੍ਰਦ੍ਰਸ਼ਨ ਕਰਦੇ ਰਹੇ ਹਨ ਅਤੇ ਪਿ੍ਰੰਟ ਅਤੇ ਇਲੇਕਟ੍ਰੋਨਿਕ ਮੀਡੀਆ ਦੇ ਖੇਤਰ ਵਿੱਚ ਜ਼ਿਆਦਾਤਰ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਹੀ ਕੰਮ ਕਰ ਰਹੇ ਹਨ।