ਦੋਆਬਾ ਕਾਲਜ ਦੇ ਐਮ.ਏ. ਪਾਲਿਟਿਕਲ ਸਾਇੰਸ ਦੇ ਵਿਦਿਆਰਥੀਆਂ ਨੇ ਯੂਜੀਸੀ ਦੀ ਪ੍ਰੀਖਿਆ ਕੀਤੀ ਪਾਸ
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੀ ਪੋਸਟ ਗ੍ਰੈਜੂਏਟ ਪਾਲਿਟਿਕਲ ਸਾਇੰਸ ਦੇ 4 ਵਿਦਿਆਰਥੀਆਂ ਨੇ ਯੂਜੀਸੀ ਨੇਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਜਲੰਧਰ, 13 ਅਪ੍ਰੈਲ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੀ ਪੋਸਟ ਗ੍ਰੈਜੂਏਟ ਪਾਲਿਟਿਕਲ ਸਾਇੰਸ ਦੇ 4 ਵਿਦਿਆਰਥੀਆਂ ਨੇ ਯੂਜੀਸੀ ਨੇਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਐਮ.ਏ. ਪਾਲਿਟਿਕਲ ਸਾਇੰਸ ਦੇ ਵਿਦਿਆਰਥੀ ਸ਼ਿਵਮ, ਪ੍ਰਦੀਪ, ਗਗਨ ਅਤੇ ਸ਼ਿਵਾਂਸ਼ ਨੇ ਹਾਲ ਹੀ ਵਿੱਚ ਦੇਸ਼ ਦੇ ਵੱਖ—ਵੱਖ ਕਾਲਜਾਂ ਅਤੇ ਯੂਨਿਵਰਸਿਟੀਆਂ ਵਿੱਚ ਪੜ੍ਹਾਉਣ ਲਈ ਅਯੋਜਤ ਕੀਤੇ ਜਾਣੇ ਵਾਲੀ ਲਾਜ਼ਮੀ ਯੂਜੀਸੀ ਨੇਟ ਪ੍ਰੀਖਿਆ ਪਾਸ ਕੀਤੀ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਪਾਲਿਟਿਕਲ ਸਾਇੰਸ ਵਿਭਾਗ ਦੇ ਪ੍ਰਾਧਿਆਪਕ ਵਿਦਿਆਰਥੀਆਂ ਨੂੰ ਯੂਜੀਸੀ ਨੇਟ ਦੀ ਪ੍ਰੀਖਿਆ ਦੀ ਤਿਆਰੀ ਸਮੇਂ—ਸਮੇਂ ’ਤੇ ਕਰਵਾਉਂਦੇ ਰਹਿੰਦੇ ਹਨ ਜਿਸ ਕਾਰਨ ਹੀ ਇਨ੍ਹਾਂ ਵਧੀਆ ਨਤੀਜਾ ਆਇਆ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਵਿਨੈ ਗਿਰੋਤਰਾ —ਵਿਭਾਗਮੁੱਖੀ, ਡਾ ਰਣਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ—ਪਿਤਾ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ।

City Air News 

