ਦੋਆਬਾ ਕਾਲਜ ਦੀ ਕੁਲਵਿੰਦਰ ਨੇ ਜੀਐਨਡੀਯੂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ
ਜਲੰਧਰ, 27 ਮਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਡਿਪਲੋਮਾ ਕੋਰਸ ਇਨ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਦੇ ਸਮੈਸਟਰ-1 ਦੀ ਵਿਦਿਆਰਥਣ ਕੁਲਵਿੰਦਰ ਨੇ 500 ਵਿੱਚੋਂ 429 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ ਪ੍ਰਾਪਤ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਰਾਜੀਵ ਖੋਸਲਾ, ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ। ਡਾ. ਭੰਡਾਰੀ ਨੇ ਕਿਹਾ ਕਿ ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਕੋਰਸ ਵਿਦਿਆਰਥੀਆਂ ਨੂੰ ਖੇਤਰ ਦੀ ਵੱਖ ਵੱਖ ਮੈਡੀਕਲ ਲੈਬੋਰੇਟਰੀਜ਼ ਵਿੱਚ ਸਮੇਂ ਰਹਿੰਦੇ ਇੱਕ ਵਦਿਆ ਰੋਜਗਾਰ ਦਾ ਅਵਸਰ ਪ੍ਰਦਾਨ ਕਰਦ ਹੈ ਜਿਸ ਦੀ ਵਜਾ ਨਾਲ ਹੀ ਇਹ ਕੋਰਸ ਤੇਜੀ ਨਾਲ ਅਗੇ ਵੱਧ ਰਿਹਾ ਹੈ।
City Air News 

