ਦੋਆਬਾ ਕਾਲਜ ਦੀ ਦਾਮਿਨੀ ਨੇ ਯੂਜੀਸੀ ਦੀ ਪ੍ਰੀਖਿਆ ਕੀਤੀ ਪਾਸ
ਜਲੰਧਰ, 30 ਮਾਰਚ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੀ ਐਮ.ਏ. ਅੰਗਰੇਜ਼ੀ ਸਮੈਸਟਰ—4 ਦੀ ਵਿਦਿਆਰਥਣ ਦਾਮਿਨੀ ਨੇ ਹਾਲ ਹੀ ਵਿੱਚ ਕਾਲਜ ਅਤੇ ਯੂਨਿਵਰਸਿਟੀਆਂ ਵਿੱਚ ਪੜ੍ਹਾਉਣ ਲਈ ਯੂਜੀਸੀ ਨੇਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ ਅਤੇ ਵਿਭਾਗ ਦੇ ਪ੍ਰਾਧਿਆਪਕ ਨੇ ਦਾਮਿਨੀ ਨੂੰ ਇਸ ਉਪਲਬੱਧੀ ਦੇ ਲਈ ਕਾਲਜ ਵਿੱਚ ਸਨਮਾਨਿਤ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹੋਣਹਾਰ ਵਿਦਿਆਰਥਣ ਦਾਮਿਨੀ, ਉਨ੍ਹਾਂ ਦੇ ਮਾਤਾ—ਪਿਤਾ ਅਤੇ ਵਿਭਾਗ ਦੇ ਪ੍ਰਾਧਿਆਪਕ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ।

City Air News 

